ਵੇਖੋਂ ਕਿਵੇਂ Toll ਕਰਮੀਆਂ ਨੂੰ 100 ਮੀਟਰ ਤੱਕ ਘਸੀਟਦਾ ਲੈ ਗਿਆ Car ਸਵਾਰPunjabkesari TV
4 years ago ਦਿੱਲੀ ਨੇੜੇ ਗੁਰੂਗ੍ਰਾਮ ਦੇ ਟੋਲ ਪਲਾਜ਼ਾ 'ਤੇ ਹੋਈ ਗੁੰਡਾਗਰਦੀ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ.....ਤੁਸੀਂ ਤਸਵੀਰਾਂ 'ਚ ਸਾਫ ਦੇਖ ਸਕਦੇ ਹੋ ਕਿ ਗੁਰੂਗ੍ਰਾਮ ਦੇ ਖੇੜਕੀ ਦੌਲਾ ਟੋਲ 'ਤੇ ਇਕ ਕਾਲੇ ਰੰਗ ਦੀ ਗੱਡੀ ਟੋਲ ਨਾਕੇ 'ਤੇ ਆਉਂਦੀ ਹੈ....ਇਕ ਸ਼ਖਸ ਗੱਡੀ 'ਚੋਂ ਉਤਰਦਾ ਹੈ ਤੇ ਜ਼ਬਰਦਸਤੀ ਬੂਮ ਬੈਰਿਅਰ ਖੋਲ ਦਿੰਦਾ ਹੈ....ਜਿਸ ਦਾ ਟੋਲ ਕਰਮੀਆਂ ਵਲੋਂ ਵਿਰੋਧ ਕੀਤਾ ਜਾਂਦਾ ਹੈ...ਦੋਵਾਂ ਧਿਰਾਂ ਵਿਚਾਲੇ ਗਹਿਮਾ ਗਹਿਮੀ ਤੋਂ ਬਾਅਦ ਕਾਰ ਸਵਾਰ ਨੌਜਵਾਨ ਫਰਾਰ ਹੋਣ ਲੱਗਦਾ ਹੈ....ਤਾਂ ਟੋਲ ਕਰਮੀ ਉਸ ਦੀ ਕਾਰ ਅੱਗੇ ਖੜ੍ਹੇ ਹੋ ਜਾਂਦੇ ਨੇ...ਜਿਸ ਕਾਰਨ ਗੁੱਸੇ 'ਚ ਆਇਆ ਕਾਰ ਸਵਾਰ ਦੋਵਾਂ ਕਰਮੀਆਂ ਨੂੰ ਕਾਰ ਦੇ ਬੋਨਟ 'ਤੇ 100 ਮੀਟਰ ਤੱਕ ਘਸੀਟਦਾ ਲੈ ਜਾਂਦਾ ਹੈ.....ਕਾਰ ਦੇ ਬੋਨਟ 'ਤੇ ਘਸੀਟੇ ਜਾਣ ਤੋਂ ਬਾਅਦ ਟੋਲ ਕਰਮੀ ਬੋਨਟ ਤੋਂ ਸ਼ਾਲ ਮਾਰ ਕੇ ਆਪਣੀ ਜਾਨ ਬਚਾਉਂਦੇ ਨੇ....ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ....ਪਰ ਸੀ.ਸੀ.ਟੀ.ਵੀ. ਕੈਮਰੇ 'ਚ ਕਾਲੇ ਰੰਗ ਦੀ ਹੌਂਡਾ ਸਿਟੀ ਕਾਰ ਨੰਬਰ ਕੈਦ ਹੋਇਆ ਹੈ....ਉਥੇ ਹੀ ਐੱਸ. ਪੀ. ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਟੋਲ ਕਰਮੀਆਂ ਦੀ ਸ਼ਿਕਾਇਤ ਤੇ ਸੀ.ਸੀ.ਟੀ.ਵੀ. ਫੁਟੇਜ ਦੇਖਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ...ਜਲਦ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ.....