Punjab

Case ਤੋਂ ਬੌਖਲਾਏ ਮੁੰਡੇ ਨੇ ਵੇਖੋ ਕਿਵੇਂ ਕੁੜੀ ਦੇ ਘਰ 'ਚ ਪਹੁੰਚ ਕੀਤੀ GundagardiPunjabkesari TV

4 years ago

#jagbani#fire#gundagardi
ਤਸਵੀਰਾਂ ਜਲੰਧਰ ਦੇ ਪਿੰਡ ਜੰਡੀਰਾਂ ਦੀਆਂ ਨੇ, ਜਿਥੇ ਰਾਤ ਗੁੰਡਗਰਦੀ ਦਾ ਨੰਗਾ ਨਾਚ ਹੋਇਆ... ਪਰਿਵਾਰ ਦੀ ਕੁਰਲਾਹਟ ਤੇ ਬਲਦਾ ਸਾਮਾਨ ਗਵਾਹ ਐ, ਉਸ ਅਣਹੋਣੀ ਦਾ, ਜੋ ਇਸ ਪਰਿਵਾਰ ਨਾਲ ਵਾਪਰੀ...ਮਨੀ ਨਾਂ ਦੇ ਨੌਜਵਾਨ ਨੇ ਸਾਥੀਆਂ ਨਾਲ ਮਿਲ ਘਰ 'ਤੇ ਹਮਲਾ ਕੀਤਾ ....ਤੇ ਸਾਰਾ ਸਾਮਾਨ ਗਲੀ 'ਚ ਕੱਢ ਕੇ ਅੱਗ ਲਗਾ ਦਿੱਤੀ....  ਦਰਅਸਲ, ਇਸ ਪਰਿਵਾਰ ਦੀ ਲੜਕੀ ਨੇ ਥਾਣਾ ਭੋਗਪੁਰ 'ਚ ਮਨੀ ਖਿਲਾਫ ਛੇੜਛਾੜ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ... ਪਰ ਮਨੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਸੀ... ਰਾਤ ਮਨੀ ਤੇ ਉਸਦੇ ਦਰਜਨਾਂ ਸਾਥੀਆਂ ਨੇ ਘਰ 'ਤੇ ਹਮਲਾ ਕੀਤਾ ....ਪਰਿਵਾਰ ਮੁਤਾਬਕ ਹਮਲਾਵਰਾਂ ਨੇ ਪਹਿਲਾਂ ਗੇਟ ਭੰਨਿਆ ਤੇ ਫਿਰ ਅੰਦਰੋਂ ਬੈੱਡ, ਸਕੂਟੀ, ਵਾਸ਼ਿੰਗ ਮਸ਼ੀਨ ਤੇ ਸਾਈਲ ਸਮੇਤ ਹੋਰ ਸਾਮਾਨ ਗਲੀ 'ਚ ਰੱਖ ਕੇ ਅੱਗ ਲਗਾ ਦਿੱਤੀ... ਤੇ ਪੁਲਸ ਦੇ ਪਹੁੰਚਣ 'ਤੇ ਫਰਾਰ ਹੋ ਗਏ... ਪਰਿਵਾਰ ਨੇ ਪੁਲਸ 'ਤੇ ਢਿੱਲੀ ਕਾਰਵਾਈ ਦਾ ਦੋਸ਼ ਲਾਇਆ ਐ...