Punjab

Singer Gulam Jugni ਨਾਲ ਭਿੜੇ ਨੌਜਵਾਨ, Video Viral ਤੋਂ ਬਾਅਦ ਦੱਸੀ ਸਚਾਈPunjabkesari TV

4 years ago

ਸੋਸ਼ਲ ਮੀਡੀਆ 'ਤੇ ਪੰਜਾਬੀ ਮਸ਼ਹੂਰ ਗਾਇਕ ਗੁਲਾਮ ਜੁਗਨੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਕੁੱਝ ਲੋਕਾਂ ਵੱਲੋਂ ਗੁਲਾਮ ਜੁਗਨੀ ਦੀ ਗੱਡੀ ਨੂੰ ਘੇਰ ਉਸਨੂੰ ਜਬਰਦਸਤੀ ਗੱਡੀ ਚੋ ਉਤਾਰਨ ਦੀ ਕੋਸ਼ਿਸ਼ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਵੀਡੀਓ 'ਚ ਸੁਣਿਆ ਜਾ ਸਕਦੈ ਕਿ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ 'ਚ ਨੌਜਵਾਨ ਗੁਲਾਮ ਜੁਗਨੀ 'ਤੇ ਭੜਕੇ ਹੋਏ ਨੇ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਕਈ ਤਰਾਂ ਦੀਆਂ ਪ੍ਰੀਕ੍ਰਿਆਵਾਂ ਮਿਲ ਰਹੀਆਂ ਨੇ, ਤੇ ਗੁਲਾਮ ਜੁਗਨੀ 'ਤੇ ਤਰਾਂ ਤਰਾਂ ਦੇ ਸਵਾਲ ਵੀ ਉੱਠ ਰਹੇ ਨੇ। ਪਰ ਗੁਲਾਮ ਜੁਗਨੀ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋਕੇ ਇਸ ਘਟਨਾ ਬਾਰੇ ਦੱਸਿਆ ਤੇ ਕਿਹਾ ਕਿ ਇਹ ਵੀਡੀਓ ਬਹੁਤ ਪੁਰਾਣੀ ਹੈ। ਤੇ ਸਪਸ਼ਟੀਕਰਨ ਦਿੱਤਾ ਕਿ ਪੈਸਿਆਂ ਦਾ ਲੈਣ ਦੇਣ ਸਾਰਿਆਂ ਦਾ ਹੁੰਦਾ ਹੈ ਮੇਰਾ ਵੀ ਸੀ ਤੇ ਮੈਂ ਇਹ ਸਭ ਨਬੇੜ ਲਿਆ ਹੈ। ਤੇ ਪੁਰਾਣੀ ਵੀਡੀਓ ਵਾਇਰਲ ਕਰ ਓਨਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 
 

NEXT VIDEOS