Punjab

ਜੇਠ-ਜੇਠਾਣੀ ਤੋਂ ਤੰਗ Granthi ਦੀ Wife ਨੇ ਚੁੱਕਿਆ ਖੌਫਨਾਕ ਕਦਮPunjabkesari TV

4 years ago

ਨਿੱਕੇ ਜਿਹੇ ਪੁੱਤ ਨੂੰ ਰੋਂਦਾ ਕੁਰਲਾਉਂਦਾ ਛੱਡ ਇਕ ਮਾਂ ਸਦਾ ਲਈ ਰੁਖਸਤ ਹੋ ਗਈ .... ਘਟਨਾ ਹੁਸ਼ਿਆਰਪੁਰ ਦੇ ਟਾਂਡਾ ਰੋਡ ਇਲਾਕੇ ਦੀ ਐ, ਜਿਥੇ ਜੇਠ-ਜੇਠਾਣੀ ਤੋਂ ਦੁਖੀ ਗ੍ਰੰਥੀ ਦੀ ਪਤਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ.... ਦਰਅਸਲ, ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਦੇ ਗੰ੍ਰਥੀ ਬਿਸ਼ੰਭਰ ਸਿੰਘ ਦਾ ਪਰਿਵਾਰ ਗੁਰਦੁਆਰਾ ਸਾਹਿਬ 'ਚ ਹੀ ਰਹਿੰਦਾ ਸੀ... ਕਰੀਬ ਢਾਈ ਸਾਲ ਪਹਿਲਾਂ ਬਿਸ਼ੰਭਰ ਸਿੰਘ ਦਾ ਕੁਲਵਿੰਦਰ ਕੌਰ ਨਾਲ ਵਿਆਹ ਹੋਇਆ ਸੀ ...ਤੇ ਉਸਦਾ ਇਕ ਡੇਢ ਕੁ ਸਾਲ ਦਾ ਬੇਟਾ ਵੀ ਹੈ... ਪਰਿਵਾਰ ਨੇ ਮ੍ਰਿਤਕਾ ਦੇ ਜੇਠ-ਜੇਠਾਣੀ 'ਤੇ ਗੰਭੀਰ ਦੋਸ਼ ਲਗਾਏ ਨੇ... ਪਰਿਵਾਰ ਮੁਤਾਬਕ ਕੁਝ ਦਿਨ ਪਹਿਲਾਂ ਇਕ ਰਿਸ਼ਤੇਦਾਰ ਦੇ ਵਿਆਹ 'ਚ ਕੁਲਵਿੰਦਰ ਤੇ ਉਸਦੇ ਜੇਠ-ਜੇਠਾਣੀ ਵਿਚਾਲੇ ਝਗੜਾ ਹੋ ਗਿਆ... ਕੁਲਵਿੰਦਰ ਆਪਣੇ ਪਤੀ ਨੂੰ ਇਸ ਮਾਮਲੇ 'ਚ ਕਾਰਵਾਈ ਲਈ ਕਹਿੰਦੀ ਸੀ ....  ਪਰ ਕੋਈ ਵਾਹ ਨਾ ਚੱਲਦੀ ਵੇਖ Àਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ....