Punjab

ਪਹਿਲਾਂ ਮੁਢਲੀਆਂ ਸੇਵਾਵਾਂ ਦੇ ਦਿਓ ਕੈਪਟਨ ਸਾਬ੍ਹ, 60 ਬੱਚਿਆਂ ਲਈ ਸਿਰਫ 2 ਅਧਿਆਪਕPunjabkesari TV

4 years ago

ਕੈਪਟਨ ਸਰਕਾਰ ਦੇ ਮੈਨੀਫੈਸਟੋ ਦੇ ਵਾਅਦੇ ਘਰ-ਘਰ ਨੌਕਰੀ, ਨੌਜਵਾਨਾਂ ਨੂੰ ਸਮਾਰਟਫੋਨ, ਕਿਸਾਨਾਂ ਦੇ ਕਰਜ਼ੇ ਮੁਆਫ ਇਹ ਸਭ ਕੁੱਝ ਤਾਂ ਦੂਰ ਦੀ ਗੱਲ ਹੈ। ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਤੇ ਓਨਾ ਦੇ ਬੱਚਿਆਂ ਮੁਢਲੀਆਂ ਸੇਵਾਵਾਂ ਵੀ ਨਹੀਂ ਦੇ ਪਾ ਰਹੀ। ਮਾਮਲਾ ਅਨੰਦਪੁਰ ਸਾਹਿਬ ਦੇ ਪਿੰਡ ਸਿਆਲਵਾ ਦੇ ਸਰਕਾਰੀ ਸਕੂਲ ਦਾ ਸਾਹਮਣੇ ਆਇਆ ਹੈ, ਸਰਕਾਰੀ ਸਕੂਲ 'ਚ ਮਹਿਜ਼ 2 ਅਧਿਅਪਕ ਨੇ ਤੇ ਬੱਚੇ 60 ਦੇ ਕਰੀਬ ਨੇ, ਇੰਨਾ 2 ਅਧਿਆਪਕਾਂ 'ਚੋ ਇੱਕ ਅਧਿਆਪਕ ਛੁੱਟੀ 'ਤੇ ਹੈ, ਪਿੱਛੇ ਰਹਿੰਦਾ 1 ਅਧਿਆਪਕ 60 ਬੱਚਿਆਂ ਨੂੰ ਸੰਭਾਲਦਾ ਹੈ।