PUNJAB 2020

ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ 'ਚ ਮੁਫਤ ਮਹਿੰਦੀ ਕੈਂਪ ਦਾ ਆਯੋਜਨPunjabkesari TV

11 months ago

ਜਲੰਧਰ ਸੀਨੀਅਰ ਸੀਟੀਜ਼ਨ ਕਾਊਂਸਲ ਵਲੋਂ ਪੰਜਾਬ ਕੇਸਰੀ ਦੇ ਸਹਿਯੋਗ ਨਾਲ ਮੁਫਤ ਮਹਿੰਦੀ ਕੈਂਪ ਦਾ ਆਯੋਜਨ ਕੀਤਾ ਗਿਆ.....ਇਹ ਕੈਂਪ ਸ਼੍ਰੀ ਬਾਬਾ ਲਾਲ ਦਿਆਲ ਮੰਦਰ, ਪ੍ਰਤਾਪ ਬਾਗ 'ਚ ਲਗਾਇਆ ਜਾ ਰਿਹਾ ਹੈ.....ਇਸ ਸਮਾਗਮ ਦੀ ਸ਼ੁਰੂਆਤ ਵਰਿੰਦਰ ਸ਼ਰਮਾ ਵਲੋਂ ਹਨੂਮਾਨ ਚਾਲੀਸਾ ਦੇ ਗਾਇਨ ਨਾਲ ਕੀਤੀ ਗਈ...ਇਸ ਤੋਂ ਬਾਅਦ ਲੜਕੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ......ਇਸ ਕੈਂਪ 'ਚ ਮਹਿਲਾਵਾਂ ਤੇ ਲੜਕੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ...ਇਸ ਮੌਕੇ ਸੀਨੀਅਰ ਸੀਟੀਜ਼ਨ ਗਰੁੱਪ ਦੇ ਸੀਨੀਅਰ ਵਾਇਸ ਪ੍ਰੈਜ਼ੀਡੇਂਟ ਐੱਮ.ਡੀ. ਸਭਰਵਾਲ ਨੇ ਦੱਸਿਆ ਕਿ ਫ੍ਰੀ ਮਹਿੰਦੀ ਕੈਂਪ ਦੀ ਸ਼ੁਰੂਆਤ ਅਮਰ ਸ਼ਹੀਦ ਸਵ. ਲਾਲਾ ਜਗਤ ਨਾਰਾਇਣ ਜੀ ਦੀ ਨੂੰਹ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਵਲੋਂ ਕੀਤੀ ਗਈ ਸੀ....ਤੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬ ਕੇਸਰੀ ਗੁਰੱਪ ਵਲੋਂ ਸੀਨੀਅਰ ਸੀਟੀਜ਼ਨ ਕਾਊਂਸਲ ਨਾਲ ਮਿਲ ਕੇ ਬੀਤੇ 28 ਸਾਲ ਤੋਂ ਇਹ ਕੈਂਪ ਨਿਰਵਿਘਨ ਚਲਾਇਆ ਜਾ ਰਿਹਾ ਹੈ....