Punjab

Video 'ਚ ਵੇਖੋ ਬੇਖੌਫ ਲੁਟੇਰਿਆਂ ਦਾ ਕਾਰਨਾਮਾ, ਲੋਕ ਹੈਰਾਨPunjabkesari TV

4 years ago

ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਮੁਠਿਆ ਵਾਲਾ ਦੀਆਂ ਨੇ ......ਜਿਥੇ ਚੋਰਾਂ ਵਲੋਂ ਪੰਜ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ.....ਪੀੜਤ ਪਰਿਵਾਰਾਂ ਮੁਤਾਬਕ ਰਾਤ ਉਹ ਵਿਹੜੇ 'ਚ ਸੁੱਤੇ ਪਏ ਸਨ ਤੇ ਉਨ੍ਹਾਂ ਨੂੰ ਘਰ 'ਚ ਚੋਰੀ ਹੋਣ ਸਬੰਧੀ ਸਵੇਰੇ ਪਤਾ ਲੱਗਾ.....ਪਿੰਡ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ 'ਤੇ ਪਤਾ ਲੱਗਾ ਰਾਤ 6 ਲੋਕ ਪਿੰਡ 'ਚ ਦਾਖਲ ਹੁੰਦੇ ਨੇ.....ਜੋ ਅੱਧ ਨੰਗੇ ਨੇ ਤੇ ਸਿਰਾਂ 'ਤੇ ਸਾਫੇ ਬੰਨੇ ਨੇ....ਚੋਰ ਬੜੇ ਸ਼ਾਤਿਰਾਨਾ ਢੰਗ ਨਾਲ ਘਰਾਂ 'ਚ ਹੱਥ ਸਾਫ ਕਰ ਗਏ ਨੇ...ਪੀੜਤ ਪਰਿਵਾਰਾਂ ਮੁਤਾਬਕ ਸੋਨਾ ਤੇ ਨਕਦੀ ਮਿਲਾ ਕੇ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ......