Punjab

Fatehveer ਲਈ 77 ਘੰਟਿਆਂ ਤੋਂ Rescue Operation ਜਾਰੀPunjabkesari TV

4 years ago

 

ਫਤਿਹਵੀਰ ਦੇ ਰੈਸਕਿਊ ਓਪਰੇਸ਼ਨ ਨੂੰ ਚਾਲੂ ਹੋਏ 77 ਘੰਟੇ ਬੀਤ ਚੁੱਕੇ ਨੇ। ਰੈਸਕਿਊ ਆਪਰੇਸ਼ਨ ਚੌਥੀ ਰਾਤ 'ਚ ਦਾਖਲ ਹੋ ਚੁੱਕਿਆ ਹੈ। ਫਤਿਹਵੀਰ ਦੀ ਜ਼ਿੰਦਗੀ ਇਸ ਸਮੇਂ ਬੇਹਦ ਮੁਸ਼ਕਿਲ ਹਾਲਾਤਾਂ 'ਚ ਘਿਰੀ ਹੋਈ ਹੈ। ਫਤਿਹ ਨੂੰ ਬਚਾਉਣ ਲਈ ਪਿਛਲੇ 77 ਘੰਟਿਆਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਸਵੀਰਾਂ ਦੇਖ ਸਕਦੇ ਹੋ ਕਿਵੇਂ ਲੋਕ ਤਿੰਨ ਦਿਨਾਂ ਤੋਂ ਰਾਹਤ ਕਾਰਜ ਚਲਾ ਰਹੇ ਨੇ। ਚੌਥੀ ਰਾਤ ਸ਼ੁਰੂ ਹੋ ਗਈ ਹੈ, ਹਨੇਰੇ 'ਚ ਲਾਈਟਾਂ ਲਗਾ ਕੇ ਕੰਮ ਕੀਤਾ ਜਾ ਰਿਹਾ ਹੈ। ਇਕੋ ਦੁਆ ਕੀਤੀ ਜਾ ਰਹੀ ਹੈ ਕਿ ਫਤਿਹਵੀਰ ਸਲਾਮਤ ਰਹੇ। 10 ਜੂਨ ਨੂੰ ਫਤਿਹਵੀਰ ਦਾ ਜਨਮਦਿਨ ਵੀ ਹੈ ਤੇ ਜੇਕਰ ਫਤਿਹ ਸਹੀ ਸਲਾਮਤ ਬਾਹਰ ਆਉਂਦਾ ਹੈ ਤਾਂ ਇਹ ਉਸਦਾ ਦੂਜਾ ਜਨਮ ਕਿਹਾ ਜਾ ਸਕੇਗਾ। ਫਿਲਹਾਲ ਤੁਸੀਂ ਰਾਤ ਦੀਆਂ ਤਸਵੀਰਾਂ ਦੇਖ ਰਹੋ ਹੋ ਜਿੱਥੇ ਐਨ.ਡੀ.ਆਰ.ਐਫ ਤੇ ਡੇਰਾ ਪ੍ਰੇਮੀਆਂ ਵੱਲੋਂ ਲਗਾਤਾਰ ਰੈਸਕਿਊ ਓਪਰੇਸ਼ਨ ਚਲਾਇਆ ਹੋਇਆ ਹੈ।