Punjab

ਵੇਖੋਂ ਕਿਵੇਂ Mobile game ਨੇ ਲਈ ਨੌਜਵਾਨ ਦੀ ਜਾਨPunjabkesari TV

4 years ago

ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ 'ਚ 24 ਸਾਲਾ ਨੌਜਵਾਨ ਦੀ ਖੂਹ 'ਚ ਡਿੱਗਣ ਕਾਰਨ ਮੌਤ ਹੋ ਗਈ.....ਦਰਅਸਲ ਦਪਿੰਦਰਪਾਲ ਸਿੰਘ ਦਾ ਨੌਜਵਾਨ ਖੂਹ ਕੋਲ ਬੈਠ ਕੇ ਮੋਬਾਇਲ 'ਤੇ ਗੇਮ ਖੇਡ ਰਿਹਾ ਸੀ ਕਿ ਅਚਾਨਕ ਉਹ ਖੂਹ 'ਚ ਡਿੱਗ ਗਿਆ....ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਦਪਿੰਦਰਪਾਲ ਨੂੰ ਖੂਹ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ.....ਪਰਿਵਾਰ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਨੇ ਫਤਿਹਵੀਰ ਦੀ ਮੌਤ ਤੋਂ ਅਜੇ ਵੀ ਸਬਕ ਨਹੀਂ ਲਿਆ ਹੈ....ਉਨ੍ਹਾਂ ਕਿਹਾ ਖੂਹ ਤੇ ਬੋਰਵੈੱਲ ਅਜੇ ਵੀ ਮੁਕੰਮਲ ਤੌਰ 'ਤੇ ਬੰਦ ਨਹੀਂ ਕਰਵਾਏ ਜਾ ਰਹੇ, ਜਿਸ ਕਾਰਨ ਇਹ ਹਾਦਸੇ ਅਜੇ ਵੀ ਵਾਪਰ ਰਹੇ ਨੇ.....ਦੱਸ ਦੇਈਏ ਕਿ ਦਪਿੰਦਰਪਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ.....
 

NEXT VIDEOS