Punjab

ਵਰਦੀ ਉਤਰੀ ਪਰ ਨਸ਼ਾ ਨਹੀਂ,ਵੇਖੋ ਰਿਟਾਇਰਡ ਸ਼ਰਾਬੀ ਇੰਸਪੈਕਟਰ ਦੀ 'RASH DRIVING'Punjabkesari TV

4 years ago

ਹੁਸ਼ਿਆਰਪੁਰ- ਸੋਸ਼ਲ ਮੀਡੀਆ ‘ਤੇ  ਇਕ ਵੀਡੀਓ ਵਾਇਰਲ ਹੋ ਰਿਹਾ ਹੈ.ਜਿਸ ਵਿੱਚ ਇਕ ਕਾਰ ਸਵਾਰ ਬਗੈਰ ਟਾਇਰ ਤੋਂ ਸਿਰਫ ਰਿੱਮ ‘ਤੇ ਕਾਰ ਨੂੰ ਪੂਰੀ ਰਫਤਾਰ ਨਾਲ ਚਲਾ ਰਿਹਾ ਹੈ.ਰਫਤਾਰ ਵੀ ਇਨੀ ਕੀ ਸੜਕ ‘ਤੇ ਚਿੰਗਾਰੀਆਂ ਨਿਕਲ ਰਹੀਆਂ ਹਨ.ਅੱਗ ਉਗਲਦੀ ਇਹ ਕਾਰ ਕਈ ਲੋਕਾਂ ਨੂੰ ਟੱਕਰ ਵੀ ਮਾਰਦੀ ਹੈ.ਨਸ਼ੇ ਚ ਧੁੱਤ ਕਾਰ ਚਾਲਕ ਰੇਸ ਤੋਂ ਪੈਰ ਚੁੱਕਣ ਦਾ ਨਾਂ ਨਹੀਂ ਲੈਂਦਾ.ਲਗਾਤਾਰ ਕੀਤੇ ਹਾਦਸਿਆਂ ਤੋਂ ਬਾਅਦ ਕੁੱਝ ਨੌਜਵਾਨ ਉਸਦੇ ਪਿੱਛੇ ਲੱਗ ਜਾਂਦੇ ਹਨ.ਮੋਟਰਸਾਇਕਲ ‘ਤੇ ਉਸਦਾ ਪਿੱਛਾ ਕਰ ਵੀਡੀਓ ਬਣਾਈ ਜਾਂਦੀ ਹੈ. ਨੌਜਵਾਨ ਆਂਦੇ ਜਾਂਦੇ ਲੋਕਾਂ ਨੂੰ ਕਾਰ ਸਵਾਰ ਤੋਂ ਬਚਣ ਲਈ ਕਹਿ ਰਹੇ ਹਨ.ਇੱਕ ਲੰਮੀ ਦੋੜ ਤੋਂ ਬਾਅਦ ਆਖਰਕਾਰ ਲੋਕ ਕਾਰ ਨੂੰ ਰੋਕਣ ਚ ਕਾਮਯਾਬ ਹੋ ਜਾਂਦੇ ਹਨ.ਕਾਰ ਦ ਅਤੇ ਚਾਲਕ ਦੀ ਹਾਲਤ ਵੇਖ ਸੱਭ ਹੈਰਾਨ ਹੋ ਜਾਂਦੇ ਹਨ.ਕਾਰ ਚਾਲਕ ਸ਼ਰਾਬ ਨਾਲ ਰੱਜਿਆ ਪਿਆ ਸੀ.ਉਸਦੀ ਪਛਾਣ ਗਿਆਨ ਸਿੰਘ ਨਿਵਾਸੀ ਹੰਸ ਨਗਰ ਗੜ੍ਹਦੀਵਾਲ ਵਜੋਂ ਹੋਈ ਹੈ.ਜੋਕਿ ਇਕ ਰਿਟਾਇਰਡ ਪੰਜਾਬ ਪੁਲਸ ਇੰਸਪੈਕਟਰ ਹੈ.ਪੁਲਸ ਦਾ ਕਹਿਣਾ ਹੈ ਕਿ ਇਸ ਬਾਬਤ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ.ਸ਼ਰਾਬ ਦੇ ਨਸੇ ਚ ਕਈ ਜਾਨਾਂ ਨੂੰ ਜੋਖਿਮ ਚ ਪਾਉਣ ਵਾਲੇ ਸ਼ਖਸ ਦੀ ਲੋਕਾਂ ਵਲੋਂ ਖੂਬ ਸੇਵਾ ਕੀਤੀ ਗਈ.

NEXT VIDEOS