PUNJAB 2019

ਕਿਸਾਨਾਂ ਲਈ ਬਣਿਆ ਮਿਸਾਲ ਇਹ ਸਫ਼ਲ ਕਿਸਾਨ ,ਅਵਤਾਰ ਸਿੰਘ ਵਿਰਕਾਂPunjabkesari TV

1 views one month ago

ਪੰਜਾਬ ਜਿਸ ਨੂੰ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਹੈ। ਪਰ ਪੰਜਾਬ ਦੀ ਕਿਸਾਨੀ ਲਗਤਾਰ ਨਿਵਾਣ ਵੱਲ ਜਾ ਰਹੀ ਹੈ। ਕਿਸਾਨ ਵੱਧ ਝਾੜ ਲੈਣ ਲਈ ਰਸਾਇਣਿਕ ਖਾਦਾਂ ,ਕੀੜੇਮਾਰ ਦਾਵਿਆਂ ਦੀ ਧੜੱਲੇਦਾਰ ਵਰਤੋਂ ਕਰ ਰਹੇ ਹਨ ।ਨਤੀਜ਼ੇ ਵਜੋਂ ਪੰਜਾਬ 'ਚ ਖੇਤੀ ਲਗਾਤਾਰ ਘਾਟੇ -ਵਾਲਾ ਤੇ , ਮਹਿੰਗਾ ਧੰਦਾ ਬਣਦਾ ਜਾ ਰਿਹਾ ਹੈ। ਪਰ ਪੰਜਾਬ ਚ ਕੁਝ ਅਜਿਹੇ ਕਿਸਾਨ ਵੀ  ਹਨ ਜੋ ਵੱਗਦੀ ਅਹਿਜੀ  ਹਵਾਂ ਦੇ ਉਲਟ ਪੰਜਾਬ ਦੀ ਅਬੋ ਹਵਾਂ ,ਪਾਣੀ noo bachaun li ,ਕੁਦਰਤੀ ਖੇਤੀ ਨੂੰ ਤਰਜ਼ੀਹ ਦੇ ਰਹੇ ਹਨ। ਅਜਿਹਾ ਹੀ ਇਕ ਉਮੀਦ ਦਾ ਬੰਦਾ ਫ਼ਗਵਾੜਾ ਦੇ ਪਿੰਡ ਵਿਰਕਾਂ ਦਾ ਹੈ  ਕਿਸਾਨ ਅਵਤਾਰ ਸਿੰਘ । ਭਾਵੇ ਉਸ ਕੋਲ ਆਪਣੀ ਜ਼ਮੀਨ ਨਾ ਦੇ ਬਰਾਬਰ ਹੀ ਹੈ  ਪਰ ਆਪਣੇ ਹੌਸਲੇ ਦੇ ਬਲਬੂਤੇ ਕਿਸਾਨ ਅਵਤਾਰ ਸਿੰਘ ਹੁਰਾਂ ਨੇ  ਜ਼ਮੀਨ ਠੇਕੇ ਤੇ ਲੈ, ਜੰਗਲ ਖੇਤੀ ਦੇ ਸਿਧਾਂਤ ਨੂੰ ਅਪਣਾ ,ਆਪਣਾ   ਨਾਮ ਪੂਰੇ ਦੇਸ਼ ਭਰ ਚ ਰੋਸ਼ਨ ਕਰ ਲਿਆ ਹੈ। ਦੱਸ ਦਈਏ ਅਵਤਾਰ ਸਿੰਘ ਹੁਰਾਂ ਨੇ ਆਪਣੇ ਦੁਆਰਾ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਲਈ ਖੁਦ ਹੀ ਮਾਡਲ ਤਿਆਰ ਕੀਤਾ ਹੈ। ਖਾਸ ਗੱਲ ਇਹ ਹੈ ਕਿਸਾਨ ਅਵਤਾਰ ਸਿੰਘ ਇਸ ਮਾਡਲ ਤਹਿਤ ਇਕ ਵਾਰ ਹੀ ਆਪਣੇ ਖੇਤ ਚੋਂ ਪੰਜ ਪੰਜ ਫ਼ਸਲਾਂ ਲੈ ਰਹੇ ਹਨ ਤੇ ਚੰਗਾ ਮੁਨਾਫ਼ਾ ਵੀ ਕੰਮਾਂ ਰਹੇ ਨੇ। ਜਿਸਦੇ ਚਲਦੇ ਕਿਸਾਨਾਂ ਨੂੰ ਇਸ ਲਾਹੇਵੰਦ ਤੇ ਸਫ਼ਲ ਮਾਡਲ ਬਾਰੇ ਹੋਰਨਾਂ ਕਿਸਾਨਾਂ ਨੂੰ ਪੂਰਨ ਜਾਣਕਾਰੀ ਦੇਣ ਸਬੰਦੀ ਪ੍ਰੋਗਰਾਮ ਕਰਵਾਇਆ ਗਿਆ। ਜਿਸਦੇ ਚਲਦੇ ਪੰਜਾਬ ਕੇਸਰੀ ਗਰੁੱਪ ਦੇ ਸੰਪਾਦਕ ,ਪਦਮ ਸ਼੍ਰੀ ਵਿਜੇ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ  । ਇਸ ਤੋਂ ਇਲਾਵਾਂ ਆਪ ਦੇ ਵਿਧਾਇਕ ਤੇ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਵੀ ਵਿਸ਼ੇਸ ਤੌਰ ਤੇ ਹਾਜ਼ਿਰ ਰਹੇ।