Punjab

Tourist Visa 'ਤੇ Dubai ਭੇਜੇ ਗਏ ਨੌਜਵਾਨਾਂ ਦੇ ਟੁੱਟੇ ਸੁਪਨੇPunjabkesari TV

5 years ago

ਅੱਖਾਂ 'ਚ ਟੁੱਟੇ ਹੋਏ ਸੁਪਨੇ....  ਤੇ ਹੱਥਾਂ ਵਿਚ ਉਨ੍ਹਾਂ ਟੁੱਟੇ ਸੁਪਨਿਆਂ ਦਾ ਸਬੂਤ ਲੈ ਕੇ ਖੜ੍ਹੇ ਇਨਸਾਫ ਦੀ ਗੁਹਾਰ ਲਗਾ ਰਹੇ ਇਹ ਨੌਜਵਾਨ ਅੰਮ੍ਰਿਤਸਰ ਦੇ ਪਿੰਡ ਬਾਬਾ ਬਕਾਲਾ ਦੇ ਰਹਿਣ  ਵਾਲੇ ਹਨ.... ਪੰਜਾਬ ਦੇ ਹਰ ਨੌਜਵਾਨ ਵਾਂਗ ਇਨ੍ਹਾਂ ਨੌਜਵਾਨਾਂ ਨੇ ਵੀ ਸੁਪਨਾ ਦੇਖਿਆ ਸੀ ਵਿਦੇਸ਼ ਜਾਣ ਦਾ.... ਪਰ ਇਨ੍ਹਾਂ ਦੇ ਸੁਪਨੇ ਉਸ ਸਮੇਂ ਟੁੱਟ ਗਏ ਜਦੋਂ ਫਰਜ਼ੀ ਏਜੰਟ ਨੇ ਇਨ੍ਹਾਂ ਨੂੰ ਟੂਰਿਸਟ ਵੀਜ਼ੇ 'ਤੇ ਦੁਬਈ ਭੇਜ ਦਿੱਤਾ.... ਧੋਖੇਬਾਜ਼ ਏਜੰਟ ਨੇ ਇਨ੍ਹਾਂ ਮੁੰਡਿਆਂ ਨੂੰ ਵਿਦੇਸ਼ ਦੇ ਸਬਜ਼ ਬਾਗ ਦਿਖਾ ਕੇ ਉਨ੍ਹਾਂ ਤੋਂ 90-90 ਹਜ਼ਾਰ ਰੁਪਏ ਲਏ......ਪਰ ਦੁਬਈ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਕੋਲ ਵਰਕ ਪਰਮਿਟ ਨਹੀਂ ਹੈ ਤੇ ਉਹ ਇੱਥੇ ਕੰਮ ਨਹੀਂ ਕਰ ਸਕਦੇ....ਤੇ 15 ਦਿਨ ਇਕ ਕਮਰੇ ਵਿਚ ਰਹਿਣ ਤੋਂ ਬਾਅਦ ਹੀ ਉਨ੍ਹਾਂ ਨੂੰ ਵਾਪਸ ਇੰਡੀਆ ਆਉਣਾ ਪਿਆ....
 

NEXT VIDEOS