Punjab

Drugs ਦੇ ਆਦੀ ਹੋ ਰਹੇ ਨੇ Punjabi ਨੌਜਵਾਨ ?Punjabkesari TV

4 years ago

ਗੁਰਦਾਸਪੁਰ ਜ਼ਿਲ੍ਹੇ ਨੂੰ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇੱਕ ਸਰਵੇ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਦੇ 64 ਫੀਸਦੀ ਨੌਜਵਾਨ ਨਸ਼ਿਆਂ ਦੇ ਆਦੀ ਨੇ। ਇਹ ਸਰਵੇ ਰੈੱਡ ਕ੍ਰਾਸ ਨਸ਼ਾ ਮੁਕਤੀ ਸੈਂਟਰ ਵੱਲੋਂ ਤਿਆਰ ਕੀਤਾ ਗਿਆ ਹੈ। 15 ਤੋਂ 25 ਸਾਲ ਤੱਕ ਦੇ ਨੌਜਵਾਨਾਂ 'ਚ ਨਸ਼ਿਆਂ ਦਾ ਜ਼ਿਆਦਾ ਰੁਝਾਨ ਦੇਖਿਆ ਜਾ ਰਿਹਾ ਹੈ। ਸੈਂਟਰ ਦੇ ਪ੍ਰੋਜੈਕਟ ਅਧਿਕਾਰੀ ਰਮੇਸ਼ ਮਹਾਜਨ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਪ੍ਰੋਫੈਸ਼ਨਕ ਸਿੱਖਿਅਕ ਸੰਸਥਾਵਾਂ ਦੇ ਨੇੜੇ ਜਿੰਨੇ ਵੀ ਢਾਬੇ ਤੇ ਰੈਸਟੋਰੈਂਟ ਨੇ ਉਨਾਂ 'ਤੇ 24 ਘੰਟੇ ਆਸਾਨੀ ਨਾਲ ਨਸ਼ਾ ਪੂਰਤੀ ਦਾ ਸਾਮਾਨ ਮਿਲਦਾ ਹੈ। ਸਮਾਜਿਕ ਸੰਗਠਨ ਪ੍ਰਸ਼ਾਸਨ ਨੂੰ ਨਸ਼ਾ ਵੇਚਣ ਵਾਲਿਆਂ 'ਤੇ ਸਖਤ ਕਦਮ ਚੁੱਕਣ ਦੀ ਅਪੀਲ ਕਰ ਰਹੇ ਨੇ। ਹਾਲਾਤ ਕਾਫੀ ਚਿੰਤਾਜਨਕ ਨੇ, ਜੇਕਰ ਹਾਲੇ ਵੀ ਸਖਤ ਕਦਮ ਨਾ ਚੁੱਕੇ ਗਏ ਤਾਂ ਹਾਲਾਤਾਂ ਨੂੰ ਬਦ ਤੋਂ ਬਦਤਰ ਹੋਣ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ।