PUNJAB 2019

Bargadi Morcha ਦੇ ਰੋਸ ਮਾਰਚ ਦਾ Akali ਵਰਕਰਾਂ ਦਿੱਤਾ ਜਵਾਬPunjabkesari TV

2047 views 4 months ago

ਤਸਵੀਰਾਂ ਮੁਕਤਸਰ ਸਾਹਿਬ ਦੇ ਇਲਾਕਾ ਲੰਬੀ ਦੀਆਂ ਨੇ, ਜਿਥੇ ਬਰਗਾੜੀ ਮੋਰਚੇ ਵਲੋਂ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੱਢਿਆ ਗਿਆ... ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਫਾਜ਼ਿਲਕਾ ਤੋਂ ਕੱਢੇ ਗਏ ਇਸ ਰੋਸ ਮਾਰਚ ਦੇ ਵਿਰੋਧ 'ਚ ਸਾਹਮਣੇ ਤੋਂ ਯੂਥ ਅਕਾਲੀ ਵਰਕਰਾਂ ਵਲੋਂ ਵੀ ਨਾਅਰੇਬਾਜ਼ੀ ਕੀਤੀ ਗਈ...ਜਿਸਨੂੰ ਲੈ ਕੇ ਦੋਵਾਂ ਧਿਰਾਂ 'ਚ ਤਲਖੀ ਵਾਲਾ ਮਾਹੌਲ ਬਣ ਗਿਆ ....ਪਰ ਮੌਕੇ 'ਤੇ ਮੌਜੂਦ ਪੁਲਸ ਨੇ ਦੋਵਾਂ ਧਿਰਾਂ ਨੂੰ ਇਕ-ਦੂਜੇ ਵੱਲ ਵਧਣ ਨਹੀਂ ਦਿੱਤਾ...ਤੇ ਮੌਹਾਲ ਸ਼ਾਂਤਮਈ ਬਣਾਈ ਰੱਖਿਆ ....ਪ੍ਰਦਰਸ਼ਨ ਦੌਰਾਨ ਜਦੋਂ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ...ਤਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਪੁਲਸ ਨੇ 5 ਵੱਜਦੇ ਹੀ ਸਪੀਕਰ ਬੰਦ ਕਰ ਦਿੱਤਾ...ਜਿਸਤੋਂ ਬਾਅਦ ਭਾਈ ਮੰਡ ਨੇ  ਬਿਨਾਂ ਸਪੀਕਰ ਦੇ ਹੀ ਆਪਣੀ ਗੱਲ ਕਹੀ... ਤੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਗੱਲ ਕਹੀ...