Punjab

ਦੇਖੋ ਲਾਵਾਰਿਸ ਲਾਸ਼ਾਂ ਦੀ ਕਿਵੇਂ ਹੋ ਰਹੀ ਬੇਕਦਰੀPunjabkesari TV

4 years ago

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਸ਼ਾਇਦ ਇਸ ਲਾਸ਼ ਨੂੰ ਕੋਈ ਕੁੜੇਦਾਨ 'ਚ ਸੁੱਟ ਗਿਆ ਐ....ਪਰ ਅਜਿਹਾ ਨਹੀਂ ਐ.....ਬਲਕਿ ਇਸ ਲਾਸ਼ ਨੂੰ ਕੂੜਾ ਸੁੱਟਣ ਵਾਲੀ ਗੱਡੀ 'ਚ ਰੱਖ ਕੇ ਸ਼ਮਸ਼ਾਨ ਘਾਟ ਸੰਸਕਾਰ ਕਰਨ ਲਈ ਲਿਆਂਦਾ ਗਿਆ ਹੈ.....ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਹ ਕਾਰਨਾਮਾ ਕੀਤਾ ਹੈ, ਸਰਹਿੰਦ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ....ਇਸ ਪੂਰੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪਿੰਡ ਕੋਟਲਾ ਭਾਈ ਕੇ ਨੇੜੇ ਰੇਲ ਗੱਡੀ 'ਚੋਂ ਡਿੱਗਣ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ...ਤੇ ਜੀ. ਆਰ.ਪੀ, ਸਰਹਿੰਦ ਪੁਲਸ ਨੇ ਲਾਸ਼ ਦੀ ਪਛਾਣ ਲਈ ਉਸ ਨੂੰ 72 ਘੰਟੇ ਲਈ ਸਿਵਲ ਹਸਪਤਾਲ ਰਖਵਾ ਦਿੱਤਾ...ਸਮਾਂ ਬੀਤ ਜਾਣ ਮਗਰੋਂ ਫਤਿਹਗੜ੍ਹ ਸਾਹਿਬ 'ਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਸੰਸਕਾਰ ਲਈ ਸਰਹਿੰਦ ਨਗਰ ਕੌਂਸਲ ਨੂੰ ਸੌਂਪ ਦਿੱਤਾ ਗਿਆ....ਜਿਥੋਂ ਨਗਰ ਕੌਂਸਲ ਦੇ ਮੁਲਾਜ਼ਮ ਲਾਸ਼ ਨੂੰ ਕੂੜੇ ਵਾਲੀ ਗੱਡੀ 'ਚ ਪਾ ਕੇ ਸ਼ਮਸ਼ਾਨ ਘਾਟ ਲੈ ਗਏ....ਇੰਨਾ ਹੀ ਨਹੀਂ ਮੁਲਾਜ਼ਮਾਂ ਨੇ ਲਾਸ਼ ਦਾ ਸੰਸਕਾਰ ਵੀ ਇੰਝ ਕੀਤਾ ਜਿਵੇਂ ਕਿਸੇ ਫਾਲਤੂ ਸਾਮਾਨ ਨੂੰ ਅੱਗ ਲਗਾਈ ਗਈ ਹੋਵੇ......ਉਥੇ ਹੀ ਜਦੋਂ ਇਹ ਸਾਰਾ ਮਾਮਲਾ ਡੀ.ਸੀ. ਪ੍ਰਸ਼ਾਂਤ ਕੁਮਾਰ ਗੋਇਲ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ...ਤੇ ਮਾਮਲੇ ਦੀ ਜਾਂਚ ਕੀਤੇ ਜਾਣ ਦਾ ਭਰੋਸਾ ਦਿੱਤਾ.....
 

NEXT VIDEOS