Punjab

ਖੇਡਦੇ-ਖੇਡਦੇ ਘਰੋਂ ਗਾਇਬ ਹੋਇਆ ਢਾਈ ਸਾਲ ਦਾ ਬੱਚਾ Gursewak!Punjabkesari TV

5 years ago

ਆਪਣੇ ਬੱਚੇ ਲਈ ਤਰਲੇ ਲੈ ਰਹੀ ਇਹ ਮਾਂ ਤਰਨਤਾਰਨ ਦੇ ਪਿੰਡ ਭੈਣੀ ਸਿੱਧਵਾਂ ਦੀ ਸਿਮਰਜੀਤ ਕੌਰ ਐ... ਜਿਸਦਾ ਢਾਈ ਸਾਲ ਦਾ ਬੱਚਾ ਅਚਾਨਕ ਘਰੋਂ ਗਾਇਬ ਹੋ ਗਿਆ... ਜਿਸਤੋਂ ਬਾਅਦ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਐ... ਬੱਚੇ ਦੀ ਮਾਂ ਮੁਤਾਬਕ ਉਹ ਆਪਣੇ ਬੇਟੇ ਗੁਰਸੇਵਕ ਸਿੰਘ ਨੂੰ ਉਸਦੇ ਦਾਦਾ-ਦਾਦੀ ਕੋਲ ਖੇਡਦਾ ਛੱਡ ਕੇ ਕਿਸੇ ਕੰਮ ਗਈ ਸੀ ...ਜਦੋਂ ਵਾਪਸ ਮੁੜੀ ਤਾਂ ਬੱਚਾ ਘਰ ਜਾਂ ਆਸ-ਪਾਸ ਨਹੀਂ ਸੀ... ਪੂਰੇ ਪਿੰਡ ਤੋਂ ਇਲਾਵਾ ਘਰ ਦੇ ਨਾਲ ਲੱਗਦੇ ਛੱਪੜ 'ਚ ਵੀ ਬੱਚੇ ਦੀ ਭਾਲ ਕੀਤੀ ਗਈ ...ਪਰ ਉਹ ਕਿਤੇ ਨਹੀਂ ਮਿਲਿਆ....ਪਰਿਵਾਰ ਤੇ ਪਿੰਡ ਵਾਲਿਆਂ ਨੇ ਬੱਚੇ ਦੇ ਅਗਵਾ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਐ... 
 

NEXT VIDEOS