Punjab

ਛੋਟੇ ਮੁੰਡੇ ਤੋਂ ਰਸੋਈ 'ਚ ਪਿਸ਼ਾਬ ਕਰਵਾਕੇ ਕਲੇਸ਼ ਪਾਉਂਦੀ ਨੂੰਹ ਕਰਦੀ ਸੀ ਸੱਸ ਨਾਲ ਕੁੱਟਮਾਰ, ਦੇਖੋ CCTVPunjabkesari TV

4 years ago

ਪੁੱਤ ਨੂੰ ਵੱਡਾ ਕਰਕੇ ਮਾਂ-ਪਿਓ ਦਾ ਸੁਪਨਾ ਹੁੰਦੈ, ਕਿ ਉਸਦਾ ਵਿਆਹ ਕਰੀਏ ਘਰ ਧੀਆਂ ਵਰਗੀ ਨੂੰਹ ਲੈਕੇ ਆਈਏ। ਪਰ ਇਹ ਸੁਪਨਾ ਕਾਲ ਉਦੋਂ ਕਾਲ ਬਣ ਜਾਂਦਾ ਹੈ ਜਦੋ ਧੀਆਂ ਵਰਗੀ ਨੂੰਹ ਆਪਣੇ ਸੁਹਰਿਆਂ ਨਾਲ ਮਾਰ-ਕੁਟਾਈ, ਤੰਗ ਪ੍ਰੇਸ਼ਾਨ ਤੇ ਜਿਉਣਾ ਔਖਾ ਕਰ ਦਿੰਦੀਆਂ ਨੇ। ਮੁੱਖ ਮੰਤਰੀ ਕੈਪਟਨ ਦੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਨੂੰਹ ਦਾ ਆਪਣੀ ਸੱਸ 'ਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਤੇ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਪੂਜਾ ਨਾਂਅ ਦੀ ਨੂੰਹ ਆਪਣੀ ਸੱਸ ਊਸ਼ਾ ਸ਼ਰਮਾ 'ਤੇ ਤਸ਼ੱਦਦ ਕਰਦੀ ਹੈ। ਆਪਣੇ ਛੋਟੇ ਮੁੰਡੇ ਤੋਂ ਸੱਸ ਦੀ ਰਸੋਈ 'ਚ ਪਿਸ਼ਾਬ ਤੱਕ ਕਰਵਾਉਂਦੀ ਹੈ। ਤੇ ਫਿਰ ਉਸ ਨਾਲ ਕੁੱਟਮਾਰ ਕਰਦੀ ਹੈ। ਪੀੜਤਾ ਊਸ਼ਾ ਸ਼ਰਮਾ ਨੇ ਸੀਸੀਟੀਵੀ ਨੂੰ ਸਬੂਤ ਬਣਾਉਂਦਿਆਂ ਇਸਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਹੈ, ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।    
 

NEXT VIDEOS