Punjab

ਪੰਜਾਬ ਦੀ ਸਿਆਸਤ 'ਚ ਚੱਲਿਆ ਬਗਾਵਤ ਦਾ ਦੌਰ !Punjabkesari TV

4 years ago

ਪੰਜਾਬ ਦੀ ਸਿਆਸਤ 'ਚ ਬਗਾਵਤਾਂ ਦਾ ਸਮਾਂ ਚੱਲ ਰਿਹਾ ਹੈ। ਪਹਿਲਾਂ ਅਕਾਲੀ ਦਲ 'ਚ ਢੀਂਡਸਾ ਪਿਓ-ਪੁੱਤ ਦੀ ਬਗਾਵਤ ਨੇ ਅਕਾਲੀ ਦਲ ਨੂੰ ਝਟਕਾ ਦਿੱਤਾ ਤੇ ਹੁਣ ਕਾਂਗਰਸ 'ਚ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ ਦਿੱਤਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋ ਬਾਜਵਾ ਨੇ ਕੈਪਟਨ ਖਿਲਾਫ ਤਿੱਖੇ ਸ਼ਬਦਾਂ ਦੇ ਨਾਲ ਹਮਲਾ ਕੀਤਾ ਹੋਵੇ ਪਰ ਹੁਣ ਤਾਂ ਸਿੱਧੇ ਤੌਰ 'ਤੇ ਬਾਜਵਾ ਨੇ ਕੈਪਟਨ ਖਿਲਾਫ ਹਮਲੇ ਸ਼ੁਰੂ ਕਰ ਦਿੱਤੇ ਨੇ ਇਥੋਂ ਤੱਕ ਕੈਪਟਨ ਦੀ ਬਤੌਰ ਸੀਐੱਮ ਹੋਣ ਦੀ ਕਾਰਗੁਜ਼ਾਰੀ ਤੱਕ ਦੇ ਸਵਾਲ ਖੜੇ ਕਰ ਦਿੱਤੇ ਨੇ। ਪੰਜਾਬ ਦੀਆਂ ਸਿਆਸੀ ਗਲ਼ੀਆਂ 'ਚ ਆਏ ਇਸ ਭੁਚਾਲ ਨੇ ਵਿਰੋਧੀਆਂ ਦੇ ਨਾਲ ਨਾਲ ਆਪਣਿਆਂ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਹੈ।

NEXT VIDEOS