Punjab

Captain ਦੀ Pakistan ਨੂੰ ਲਲਕਾਰPunjabkesari TV

4 years ago

ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵੱਲੋਂ ਇਸ ਦੀ ਲਗਾਤਾਰ ਖਿਲਾਫਤ ਕੀਤੀ ਜਾ ਰਹੀ ਹੈ... ਇਸ ਤੋਂ ਬੌਖਲਾਏ ਪਾਕਿਸਤਾਨ ਨੇ ਨੈਸ਼ਨਲ ਸਕਿਓਰਿਟੀ ਮੀਟਿੰਗ ਵਿਚ ਵਾਹਘਾ ਬਾਰਡਰ ਬੰਦ ਕਰਨ ਦਾ ਫੈਸਲਾ ਤੱਕ ਲਿਆ ਤੇ ਅੱਜ ਪਾਕਿਸਤਾਨ ਨੇ ਸਮਝੋਤਾ ਐਕਸਪਰੈੱਸ ਵੀ ਬੰਦ ਕਰ ਦਿੱਤੀ... ਇਨ੍ਹਾਂ ਖਬਰਾਂ ਦੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਲਲਕਾਰਿਆ ਹੈ ... ਉਨ੍ਹਾਂ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ, ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਕਰਤਾਰਪੁਰ ਲਾਂਘੇ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਕਸ਼ਮੀਰ ਸਾਡਾ ਅੰਦਰੂਨੀ ਮਸਲਾ ਹੈ ਅਤੇ ਪਾਕਿਸਾਤਨ ਨੂੰ ਇਸ ਵਿਚ ਦਖਲ ਨਹੀਂ ਦੇਣਾ ਚਾਹੀਦਾ। ਸਗੋਂ ਪਾਕਿਸਤਾਨ ਤੇ ਭਾਰਤ ਨੇ ਮਿਲ ਕੇ ਕਰਤਾਰਪੁਰ ਲਾਂਘੇ ਦਾ ਜੋ ਕੰਮ ਮਿਥਿਆ ਹੈ ਉਸ ਨੂੰ ਪੂਰਾ ਕਰਨ ਲਈ ਰਲ ਕੇ ਅਹਿਮ ਕਦਮ ਚੁੱਕਣੇ ਚਾਹੀਦੇ ਹਨ। ਜਦੋਂ ਕਿ ਪਾਕਿਸਾਤਨ ਦਾ ਭਰਤ ਨਾਲ ਕੂਟਨੀਤਿਕ ਸੰਬੰਧਾਂ ਨੂੰ ਨੀਵਾਂ ਦਿਖਾਉਣਾ ਕਿਸੇ ਮਸਲੇ ਦਾ ਹੱਲ ਨਹੀਂ ਹੈ....