Punjab

ਰੋਡ ਸ਼ੋਅ ਦੌਰਾਨ ਲੱਥੀ ਕੈਪਟਨ ਦੀ ਪੱਗ ,ਦੇਖੋ ਵੀਡੀਓPunjabkesari TV

4 years ago

ਲੁਧਿਆਣਾ -  ਦਾਖਾ 'ਚ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਧੂ ਦੇ ਹੱਕ ਵਿਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਲਹਿ ਗਈ। ਦਰਅਸਲ ਮੁੱਖ ਮੰਤਰੀ ਬੱਸ 'ਤੇ ਚੜ੍ਹ ਕੇ ਰੋਡ ਸ਼ੋਅ ਕਰ ਰਹੇ ਸਨ, ਇਸ ਦੌਰਾਨ ਸੜਕ 'ਤੇ ਲਗਾਏ ਗਏ ਰੱਸੀਆਂ ਵਾਲੇ ਬੈਨਰਾਂ 'ਚ ਉਨ੍ਹਾਂ ਦੀ ਪੱਗ ਫਸ ਕੇ ਲਹਿ ਗਈ।  ਇਸ ਦੌਰਾਨ ਮੁੱਖ ਮੰਤਰੀ ਦੇ ਨਾਲ ਬੈਠੇ ਐੱਮ. ਪੀ. ਰਵਨੀਤ ਬਿੱਟੂ ਨੇ ਤੁਰੰਤ ਮੌਕਾ ਸੰਭਾਲਿਆ ਅਤੇ ਮੁੱਖ ਮੰਤਰੀ ਵਾਲੀ ਕੁਰਸੀ 'ਤੇ ਆ ਕੇ ਉਨ੍ਹਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ।  ਇਸ ਘਟਨਾ ਨੂੰ ਲੈ ਕੇ ਚਰਚਾਵਾ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ.ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਘਠਨਾ ਲਈ ਅਯੌਜਕ ਕਾਂਗਰਸੀ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ.ਇਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਤਾ ਸੀ ਕਿ ਮੁੱਖ ਮੰਤਰੀ ਉੱਚੀ ਬੱਸ ਚ ਬੈਠ ਕੇ ਆ ਰਹੇ ਹਨ ਤਾਂ ਅਜਿਹੀ ਰੱਸੀਆਂ ਨੂੰ ਪਹਿਲਾਂ ਹੀ ਰਾਹ ਤੋਂ ਹਟਾ ਦੇਣਾ ਚਾਹੀਦਾ ਸੀ.

NEXT VIDEOS