Punjab

BREAKING : ਪੰਜਾਬੀ ਸਾਹਿਤਕਾਰ Dr. Dalip Kaur Tiwana ਦਾ ਦੇਹਾਂਤPunjabkesari TV

4 years ago

ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ .... ਕਲਮ ਦੀ ਧਨੀ ਪੰਜਾਬੀ ਸਾਹਿਤਕਾਰ ਡਾ. ਦਲੀਪ ਕੌਰ ਟਿਵਣਾ ਇਸ ਦੁਨੀਆ 'ਚ ਨਹੀਂ ਰਹੇ... ਡਾ. ਦਲੀਪ ਕੌਰ ਟਿਵਾਣਾ ਠੰਡ ਤੇ ਸਾਹ ਦੀ ਬਿਮਾਰੀ ਤੋਂ ਪੀੜਤ ਸਨ ਤੇ ਪਿਛਲੇ ਲੰਮੇ ਸਮੇਂ ਤੋਂ ਹਸਪਤਾਲ 'ਚ ਦਾਖਲ ਸਨ... ਅੱਜ ਸ਼ਾਮ ਉਨ੍ਹਾਂ ਨੇ ਹਸਪਤਾਲ 'ਚ ਆਖਰੀ ਸਾਹ ਲਏ... ਦਲੀਪ ਕੌਰ ਟਿਵਾਣਾ ਸਰਵੋਤਮ ਨਾਵਲਕਾਰ, ਨਿੱਕੀ ਕਹਾਣੀ ਲੇਖਿਕਾ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਆਪਣੀਆਂ ਅਣਮੋਲ ਰਚਨਾਵਾਂ ਨਾਲ ਭਰਿਆ...ਡਾ. ਟਿਵਾਣਾ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਤੇ ਉਨ੍ਹਾਂ ਦੇ ਸਮਾਜਿਕ ਹਲਾਤਾਂ ਬਾਰੇ ਲਿਖਿਆ... ਉਚ ਕੋਟੀ ਦੀ ਲੇਖਣੀ ਸਦਕਾ 2004 'ਚ ਡਾ. ਦਲੀਪ ਕੌਰ ਟਿਵਾਣਾ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ... ਅਕਤੂਬਰ 2015 'ਚ ਫਿਰਕੂ ਤਣਾਅ ਦੇ ਚੱਲਦਿਆਂ ਲਿਆ ਸੀ ਉਨ੍ਹਾਂ ਨੇ ਪਦਮਸ਼੍ਰੀ ਵਾਪਸ ਕਰਨ ਦਾ ਐਲਾਨ ਕੀਤਾ ਸੀ... ਹੋਰ ਕਈ ਪੁਰਸਕਾਰਾਂ ਸਣੇ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ...ਦਲੀਪ ਕੌਰ ਟਿਵਾਣਾ ਦੀ ਮੌਤ ਨਾਲ ਪੂਰਾ ਸਾਹਿਤ ਜਗਤ 'ਚ ਸੋਗ ਦੀ ਲਹਿਰ ਹੈ।