Punjab

ਸੋਨੀਆਂ ਗਾਂਧੀ ਦੇ ਬਿਆਨ ਤੋਂ ਬਾਅਦ ਸੀ.ਐੱਮ ਕੈਪਟਨ ਦਾ ਵੱਡਾ ਐਲਾਨPunjabkesari TV

4 years ago

ਰਾਜ ਸਭਾ ਚ ਪੇਸ਼ ਹੋਣ ਤੋਂ ਬਾਅਦ ਚਾਹੇ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਪੰਜਾਬ ਚ ਲੋਕਾਂ ਵਲੋਂ ਖੁਸ਼ੀ ਮਨਾਈ ਜਾ ਰਹੀ ਹੈ ਪਰ ਇਸਦੇ ਵਿਚਕਾਰ ਮੁੱਖ ਮੰਤਰੀ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ.ਸੀ.ਐੱਮ ਦਫਤਰ ਵਲੋਂ ਜਾਰੀ ਬਿਆਨ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਨਾਗਰਿਕਤਾ ਸੋਧ ਬਿੱਲ ਨੂੰ ਪੰਜਾਬ ਚ ਲਾਗੂ ਨਹੀਂ ਕਰਣਗੇ.ਕੈਪਟਨ ਨੇ ਇਸ ਬਿੱਲ ਨੂੰ ਲੋਕਾਂ ਦੇ ਅਧਿਕਾਰਾਂ ਦਾ ਘਾਨ ਕਰਨ ਵਾਲਾ ਦੱਸਿਆ ਹੈ.ਕੈਪਟਨ ਦਾ ਕਹਿਣਾ ਹੈ ਕਿ ਜੇਕਰ ਵਿਦੇਸ਼ਾਂ ਚ ਬੈਠੇ ਭਾਰਤੀਆਂ ਜਾਂ ਪੰਜਾਬੀਆਂ ਨੂੰ ਅਜਿਹੇ ਬਿੱਲ ਨਾਲ ਦੇਸ਼ ਤੋਂ ਨਿਕਾਲ ਦਿੱਤਾ ਜਾਵੇ ਤਾਂ ਕਿਹੋ ਜਿਹਾ ਮਹਿਸੂਸ ਹੋਵੇਗਾ.ਮੁੱਖ ਮੰਤਰੀ ਪੰਜਾਬ ਦਾ ਕਹਿਣਾ ਹੈ ਕਿ ਪਾਰਲੀਮੈਂਟ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਲੱਖਾਂ ਲੋਕਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦਾ ਅਧਿਕਾਰਾਂ ਦਾ ਫੈਸਲਾ ਗਲਤ ਤਰੀਕੇ ਨਾਲ ਕਰ ਲੈਨ.

NEXT VIDEOS