Punjab

ਬੱਬੂ ਮਾਨ ਦੇ ਅਖਾੜੇ ਦੌਰਾਨ ਚੱਲੀ ਵਿਆਹ 'ਚ ਗੋਲੀ, ਖੁਸ਼ੀਆਂ ਦਾ ਮਾਹੌਲ  ਬਦਲਿਆ ਮਾਤਮ 'ਚPunjabkesari TV

4 years ago

ਇਸ ਵੇਲੇ ਦੀ ਵੱਡੀ ਖਬਰ ਜਗਬਾਣੀ ਟੀਵੀ 'ਤੇ ਦਸਤਕ ਦੇ ਰਹੀ ਹੈ। ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਇੱਕ ਵਿਆਹ ਸਮਾਗਮ ਦੌਰਾਨ ਗੋਲੀ ਚੱਲੀ। ਇਸ ਘਟਨਾ 'ਚ 1 ਦੀ ਮੌਤ ਤੇ 2 ਵਿਅਕਤੀ ਜ਼ਖਮੀ ਹੋ ਗਏ ਨੇ। ਮ੍ਰਿਤਕ ਦੀ ਪਹਿਚਾਣ ਬੰਤ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੈਲੇਸ 'ਚ ਆਸਰਾ ਤਫਰੀ ਮੱਚ ਗਈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਦੱਸਿਆ ਗਿਆ ਮੌਕੇ 'ਤੇ ਪਹੁੰਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੈਰਿਜ ਪੈਲੇਸ ਦੇ ਮੈਨੇਜਰ ਦਾ ਆਖਣਾ ਕਿ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦਾ ਅਖਾੜਾ ਲੱਗਿਆ ਹੋਇਆ ਸੀ ਕਿ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਸ਼ੋਰ ਸ਼ਰਾਬਾ ਮੱਚ ਗਿਆ। ਵਿਆਹ ਸਮਾਗਮਾਂ 'ਚ ਪਾਬੰਧੀਆਂ ਦੇ ਬਾਵਜੂਦ ਲੋਕ ਗੋਲੀਆਂ ਚਲਾਉਨੋ ਨਹੀਂ ਹੱਟਦੇ। ਤੇ ਨਾ ਹੀ ਇਸ ਤਰਾਂ ਹੁੰਦੇ ਹਾਦਸਿਆਂ ਤੋਂ ਸਬਕ ਲੈਂਦੇ ਹਨ। ਫਿਲਹਾਲ ਇਸ ਭਿਆਨਕ ਘਟਨਾ ਤੋਂ ਬਾਅਦ ਜਿਥੇ ਪਹਿਲਾਂ ਖੁਸ਼ੀਆਂ ਦਾ ਮਾਹੌਲ ਸੀ ਓਥੇ ਹੁਣ ਮਾਤਮ ਦਾ ਮਾਹੌਲ ਪੈਦਾ ਹੋ ਗਿਆ ਤੇ ਰੰਗ 'ਚ ਭੰਗ ਪੈ ਗਈ।

NEXT VIDEOS