Punjab

ਅਮਰਨਾਥ ਯਾਤਰੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ, ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾPunjabkesari TV

4 years ago

ਇਸ ਵੇਲੇ ਦੀ ਵੱਡੀ ਖਬਰ ਜਗਬਾਣੀ ਟੀਵੀ 'ਤੇ ਦਸਤਕ ਦੇ ਰਹੀ ਹੈ। ਖਬਰ ਅਮਰਨਾਥ ਦੀ ਯਾਤਰਾ 'ਤੇ ਗਏ ਸ਼ਰਧਾਲੂਆਂ ਨਾਲ ਤੇ ਜੰਮੂ ਕਸ਼ਮੀਰ 'ਚ ਘੁੰਮਣ ਗਏ ਸੈਲਾਨੀਆਂ ਨਾਲ ਜੁੜੀ ਹੈ। ਭਾਰਤੀ ਸੈਨਾ ਨੂੰ ਅਮਰਨਾਥ ਯਾਤਰਾ ਦੇ ਰੂਟ 'ਚ ਪਾਕਿਸਤਾਨ ਵੱਲੋਂ ਬਣਾਈਆਂ ਗਈਆਂ ਬਾਰੂਦ ਦੀਆਂ ਸੁਰੰਗਾਂ ਅਤੇ ਸਨਾਈਪਰਾਂ ਮਿਲੀਆਂ ਹਨ। ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲੇ ਦੇ ਖਦਸ਼ੇ ਕਾਰਨ ਯਾਤਰਾ ਨੂੰ 15 ਅਗਸਤ ਤੋਂ ਪਹਿਲਾਂ ਰੋਕ ਸ਼ਰਧਾਲੂਆਂ ਨੂੰ ਵਾਪਿਸ ਪਰਤਣ ਦੀ ਸਲਾਹ ਦਿੱਤੀ ਹੈ। ਭਾਰਤੀ ਸੈਨਾ ਦਾ ਕਹਿਣਾ ਕਿ ਪਾਕਿਸਤਾਨੀ ਫੌਜ ਦੀ ਆੜ 'ਚ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਸਨੂੰ ਫੇਲ ਕਰ ਦਿੱਤਾ ਗਿਆ ਹੈ। ਜਿਸ ਕਾਰਨ ਅਮਰਨਾਥ ਯਾਤਰਾ 'ਚ ਅੱਤਵਾਦੀ ਖਤਰਿਆਂ ਨੂੰ ਲੈ ਕੇ ਭਾਰਤ ਸਰਕਾਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਦੇ ਤਹਿਤ ਯਾਤਰਾ ਦੀ ਤਰੀਕ ਨੂੰ ਘਟਾ ਕਿ ਸ਼ਰਧਾਲੂਆਂ ਨੂੰ ਵਾਪਿਸ ਪਰਤਣ ਦੇ ਹੁਕਮ ਜਾਰੀ ਕੀਤੇ ਗਏ ਨੇ। ਜਾਣਕਾਰੀ ਲਈ ਇੱਕ ਵਾਰ ਫਿਰ ਦੱਸ ਦੇਈਏ ਕਿ ਭਾਰਤੀ ਸੈਨਾ ਨੂੰ ਅਮਰਨਾਥ ਯਾਤਰਾ ਦੇ ਰੂਟ 'ਚ ਪਾਕਿਸਤਾਨ ਵੱਲੋਂ ਬਣਾਈਆਂ ਗਈਆਂ ਬਾਰੂਦ ਦੀਆਂ ਸੁਰੰਗਾਂ ਦੀ ਅਤੇ ਸਨਾਈਪਰ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਭਾਰਤੀ ਸੈਨਾ ਦਾ ਕਹਿਣਾ ਕਿ ਪਾਕਿਸਤਾਨੀ ਫੌਜ ਦੀ ਆੜ 'ਚ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਸਨੂੰ ਫੇਲ ਕਰ ਦਿੱਤਾ ਗਿਆ ਹੈ। ਜਿਸ ਕਾਰਨ ਅਮਰਨਾਥ ਯਾਤਰਾ 'ਚ ਅੱਤਵਾਦੀ ਖਤਰਿਆਂ ਨੂੰ ਲੈ ਕੇ ਭਾਰਤ ਸਰਕਾਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਦੇ ਤਹਿਤ ਯਾਤਰਾ ਦੀ ਤਰੀਕ ਨੂੰ ਘਟਾ ਕਿ ਸ਼ਰਧਾਲੂਆਂ ਨੂੰ ਵਾਪਿਸ ਪਰਤਣ ਦੇ ਹੁਕਮ ਜਾਰੀ ਕੀਤੇ ਗਏ ਨੇ
 

NEXT VIDEOS