Punjab

ਡੇਰਾ ਪ੍ਰੇਮੀ Mohinder Pal Bittu ਦਾ ਜੇਲ੍ਹ 'ਚ ਕਤਲPunjabkesari TV

4 years ago

ਜਗਬਾਣੀ ਟੀਵੀ 'ਤੇ ਇਸ ਵੇਲੇ ਵੱਡੀ ਖਬਰ ਨੇ ਦਸਤਕ ਦੇ ਦਿੱਤੀ ਹੈ ..ਖਬਰ ਨਾਭਾ ਜੇਲ੍ਹ ਨਾਲ ਜੁੜੀ ਹੋਈ ਐ...ਬੇਅਦਬੀ ਮਾਮਲੇ 'ਚ ਨਾਭਾ ਦੀ ਜੇਲ੍ਹ 'ਚ ਅੰਡਰ ਟਰਾਇਲ ਫਰੀਦਕੋਟ ਵਾਸੀ ਮਹਿੰਦਰ ਪਾਲ ਬਿੱਟੂ ਦਾ ਜੇਲ੍ਹ 'ਚ ਕਤਲ ਕਰ ਦਿੱਤਾ ਗਿਆ ਐ...ਕਤਲ ਦੇ ਮਾਮਲੇ 'ਚ ਹੀ ਜੇਲ੍ਹ 'ਚ ਬੰਦ ਦੋ ਕੈਦੀਆਂ ਮਹਿੰਦਰ ਸਿੰਘ ਤੇ ਗੁਰਸੇਵਕ ਸਿੰਘ ਨੇ ਬਿੱਟੂ ਦਾ ਕਤਲ ਕੀਤਾ ਐ...ਤੁਹਾਨੂੰ ਦੱਸ ਦਈਏ ਕਿ ਮਹਿੰਦਰ ਪਾਲ ਸਿੰਘ ਬਿੱਟੂ ਉਹੀ ਸ਼ਖਸ਼ ਐ, ਜਿਸਨੂੰ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੀ ਐਸਆਈਟੀ ਵੱਲੋਂ ਮੁਖ ਸਾਜਿਸ਼ਕਰਤਾ ਦੱਸ ਕੇ ਗ੍ਰਿਫਤਾਰ ਕੀਤਾ ਗਿਆ ਸੀ। ਜੇਲ੍ਹ ਦੇ ਸਹਾਇਕ ਸੁਪਰਡੈਂਟ ਅਮਰਜੀਤ ਭੰਗੂ ਮੁਤਾਬਕ 302 ਦੇ ਕੇਸ 'ਚ ਜੇਲ੍ਹ ਬੰਦ ਮਹਿੰਦਰ ਸਿੰਘ ਤੇ ਗੁਰਸੇਵਕ ਸਿੰਘ ਨੇ ਮਹਿੰਦਰ ਪਾਲ ਬਿੱਟੂ 'ਤੇ ਹਮਲਾ ਕਰ ਦਿੱਤਾ..ਜਿਨ੍ਹਾਂ ਨੇ ਜੇਲ੍ਹ ਉਸਾਰੀ ਲਈ ਚੱਲ ਰਹੇ ਕੰਮ de  ਸਰੀਆ ਨਾਲ ਬਿੱਟੂ 'ਤੇ ਵਾਰ ਕੀਤੇ..ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਸਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ...ਫਿਲਹਾਲ ਵਾਰਦਾਤ 'ਚ ਸ਼ਾਮਲ ਕੈਦੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।