Punjab

ਭਜਨਾ ਅਮਲੀ ਨੂੰ ਸਟੇਜ 'ਤੇ ਆਇਆ ਅਧਰੰਗ ਦਾ ਅਟੈਕ, ਦੇਖੋ Live VideoPunjabkesari TV

4 years ago

ਲਾਈਵ ਸ਼ੋਅ ਦੌਰਾਨ ਲੋਕਾਂ ਨੂੰ ਹਸਾ ਰਹੇ ਗੁਰਦੇਵ ਸਿੰਘ ਢਿੱਲੋਂ ਉਰਫ ਭਜਨਾ ਅਮਲੀ ਨੂੰ ਦੇਖ ਉਸ ਸਮੇਂ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ.... ਜਦੋਂ ਸਟੇਜ 'ਤੇ ਹੀ ਭਜਨਾ ਅਮਲੀ ਨੂੰ ਅਧਰੰਗ ਦਾ ਅਟੈਕ ਆ ਗਿਆ....ਵੀਡੀਓ ਫਾਜ਼ਿਲਕਾ ਦੇ ਪਿੰਡ ਚੱਕ ਪੱਖੀ ਦੇ ਇਕ ਮੇਲੇ ਦੀ ਹੈ...... ਭਜਨਾ ਅਮਲੀ ਤੇ ਉਨ੍ਹਾਂ ਦੀ ਸਾਥੀ ਕਲਾਕਾਰ ਸਟੇਜ 'ਤੇ ਸੀ.... ਕਾਮੇਡੀ ਦਾ ਦੌਰ ਚੱਲ ਰਿਹਾ ਸੀ... ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਹੋ ਰਿਹਾ ਸੀ.... ਇਸੇ ਦੌਰਾਨ ਭਜਨਾ ਅਮਲੀ ਦੀ ਸਟੇਜ 'ਤੇ ਹੀ ਤਬੀਅਤ ਵਿਗੜ ਗਈ..... ਖਰਾਬ ਤਬੀਅਤ ਦੇ ਬਾਵਜੂਦ ਵੀ ਭਜਨਾ ਅਮਲੀ ਕਾਮੇਡੀ ਕਰਦੇ ਰਹੇ... ਪਰ ਉਨ੍ਹਾਂ ਦੀ ਸਾਥੀ ਕਲਾਕਾਰ ਨੂੰ ਅਹਿਸਾਸ ਹੋ ਗਿਆ ਕਿ ਭਜਨਾ ਅਮਲੀ ਦੀ ਤਬੀਅਤ ਜ਼ਿਆਦਾ ਵਿਗੜ ਗਈ ਹੈ..... ਉਨ੍ਹਾਂ ਵਿਚ ਹੀ ਪ੍ਰੋਗਰਾਮ ਰੋਕ ਦਿੱਤਾ.... ਤੇ ਸਟੇਜ 'ਤੇ ਮੌਜੂਦ ਲੋਕਾਂ ਨੇ ਭਜਨਾ ਅਮਲੀ ਨੂੰ ਸਹਾਰਾ ਦਿੱਤਾ.... ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ... ਜਿੱਥੇ ਪਤਾ ਲੱਗਾ ਕਿ ਭਜਨਾ ਅਮਲੀ ਨੂੰ ਅਧਰੰਗ ਦਾ ਅਟੈਕ ਆਇਆ ਸੀ....