Punjab

Badal ਦੇ Security Guardਦੀ ਨਹਿਰ 'ਚੋਂ ਮਿਲੀ ਲਾਸ਼Punjabkesari TV

4 years ago

ਬਠਿੰਡਾ ਸਰਹਿੰਦ ਨਹਿਰ 'ਚ ਡਿੱਗੀ ਸਕਾਰਪਿਓ ਗੱਡੀ ਦੇ ਚਾਲਕ ਦੀ ਲਾਸ਼ ਸਹਾਰਾ ਸੰਸਥਾ ਦੇ ਵਰਕਰਾਂ ਵਲੋਂ ਬਾਹਰ ਕੱਢ ਲਈ ਗਈ....ਮ੍ਰਿਤਕ ਦੀ ਪਛਾਣ ਹਰਜੋਤ ਸਿੰਘ ਵਾਸੀ ਪਿੰਡ ਬਾਦਲ ਵਜੋਂ ਹੋਈ ਹੈ...ਦੱਸਿਆ ਜਾ ਰਿਹਾ ਹੈ ਕਿ ਹਰਜੋਤ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ 'ਚ ਬਤੌਰ ਕਾਂਸਟੇਬਲ ਤਾਇਨਾਤ ਸੀ.....ਜ਼ਿਕਰਯੋਗ ਹੈ ਕਿ ਮ੍ਰਿਤਕ ਹਰਜੋਤ ਦੇ ਪਿਤਾ ਵੀ ਪੁਲਸ 'ਚ ਤਾਇਨਾਤ ਸਨ ਤੇ ਬਾਦਲਾਂ ਦੀ ਸੁਰੱਖਿਆ ਟੀਮ ਨਾਲ ਜੁੜਿਆ ਸੀ ਜਿਸ ਦੀ ਮੌਤ ਲਗਭਗ ਨੌ ਸਾਲ ਪਹਿਲਾ ਹੋਈ ਸੀ....ਤੇ ਪਿਤਾ ਦੀ ਮੌਤ ਤੋ ਬਾਅਦ ਉਨ੍ਹਾਂ ਦੀ ਨੌਕਰੀ ਹਰਜੋਤ ਨੂੰ ਮਿਲੀ ਸੀ.....ਸਹਾਰਾ ਵਰਕਰ ਨੇ ਦੱਸਿਆ ਕਿ ਉਸ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਨਹਿਰ 'ਚ ਇਕ ਲਾਸ਼ ਤੈਰ ਰਹੀ ਹੈ ਜਿਸ ਤੋਂ ਬਾਅਦ ਉਸ ਨੇ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢ ਕੇ ਪੁਲਸ ਨੂੰ ਸੂਚਿਤ ਕੀਤਾ....ਫਿਲਹਾਲ ਪੁਲਸ ਵਲੋਂ ਲਾਸ਼ ਪੋਸਟਮਾਰਮਟ ਲਈ ਹਸਪਤਾਲ ਭੇਜ ਦਿੱਤੀ ਹੈ.....