Punjab

15 ਸਾਲ ਪੁਰਾਣੇ ਆਟੋ ਰਿਕਸ਼ਾ ਨੂੰ ਲੈ ਕੇ ਲਿਆ ਗਿਆ ਇਹ ਫੈਸਲਾPunjabkesari TV

4 years ago

ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਵਾਤਾਵਰਨ ਤੇ ਜਲਵਾਯੂ ਪਰਿਵਰਤਨ ਮਹਿਕਮੇ ਨੇ 15 ਸਾਲ ਪੁਰਾਣੇ ਥ੍ਰੀ ਵਹੀਲਰ ਸਾਧਨਾਂ ਨੂੰ ਇਲੈਕਟ੍ਰਿਕ ਤੇ ਸੀਐਨਜੀ 'ਚ ਤਬਦੀਲ ਕਰਨ  ਨੂੰ ਯਕੀਨੀ ਬਣਾਉਣ ਦਾ ਫੈਸਲਾ ਲਿਆ ਹੈ |  ਪੰਜਾਬ ਮੋਟਰ ਵਹੀਕਲ ਐਕਟ 1989 ਦੇ ਨਿਆਯਮ ਦੇ ਮੁਤਾਬਿਕ ਕੋਈ ਵੀ ਆਟੋ ਰਿਕਸ਼ਾ 15 ਸਾਲ ਤੋਂ ਵੱਧ ਨਹੀਂ ਚਲਾਇਆ ਜਾ ਸਕਦਾ | ਪਰ ਜਿਆਦਾਤਰ ਸ਼ਹਿਰਾਂ 'ਚ ਧੁਆਂ ਛੱਡਦੇ ਸੜਕਾਂ ਤੇ ਦੌੜ ਰਹੇ ਆਟੋ 15 ਸਾਲਾਂ ਤੋਂ ਵੀ ਵੱਧ ਪੁਰਾਣੇ ਹਨ | ਇਸ ਮਸਲੇ ਤੇ ਆਟੋ ਡਰਾਈਵਰਾਂ ਦਾ ਕਹਿਣਾ ਹੈ ਕੀ  ਉਹ 15 ਸਾਲ ਪੁਰਾਣੇ ਆਟੋ ਛੱਡਕੇ ਨਵੇਂ ਆਟੋ ਲੈਣ ਲਈ ਤਿਆਰ ਹਨ ਪਰ ਸਰਕਾਰ ਵੱਲੋਂ ਵੀ ਕੋਈ ਮਦਦ ਮਿਲਣੀ ਚਾਹੀਦੀ ਹੈ | ਸਭ ਤੋਂ ਪਹਿਲਾਂ ਗੈਸ ਪੰਪਾਂ ਦੀ ਗਿਣਤੀ 'ਚ ਵਾਧਾ ਕਰਨਾ ਪਏਗਾ ਤਾਕੀ ਆਸਾਨੀ ਨਾਲ ਗੈਸ ਮਿਲ ਸਕੇ |

NEXT VIDEOS