Punjab

Australia ਪਹੁੰਚ ਕੁੜੀ ਨੇ ਤੋੜਿਆ ਵਿਆਹ, ਪਿੱਛੋਂ ਮੁੰਡੇ ਨੇ ਸਦਮੇ 'ਚ ਛੱਡਿਆ ਘਰPunjabkesari TV

4 years ago

ਵਿਆਹ ਦੀ ਇਹ ਐਲਬਮ ਅਨਮੋਲ ਤੇ ਯਸ਼ਿਕਾ ਦੀ ਹੈ। ਜਿੰਨਾ ਦਾ ਵਿਆਹ ਬੀਤੇ ਮਈ ਮਹੀਨੇ 'ਚ ਹੋਇਆ ਸੀ। ਅਖਬਾਰ 'ਚ ਇਸ਼ਤਿਹਾਰ ਦੇਖ ਅਨਮੋਲ ਦੇ ਪਰਿਵਾਰ ਨੇ ਅਨਮੋਲ ਦਾ ਰਿਸ਼ਤਾ ਯਸ਼ਿਕਾ ਜੋ ਕਿ ਨਾਭਾ ਦੀ ਵਸਨੀਕ ਸੀ ਉਸ ਨਾਲ ਕਰਵਾਇਆ। ਦੋਹਾਂ ਪਰਿਵਾਰਾਂ 'ਚ ਡੀਲ ਹੋਈ ਕਿ ਲੜਕੀ ਵਿਆਹ ਤੋਂ ਬਾਅਦ ਲੜਕੇ ਨੂੰ ਆਸਟ੍ਰੇਲੀਆ ਲੈ ਕੇ ਜਾਵੇਗੀ ਤੇ ਇਸਦਾ ਸਾਰਾ ਖਰਚਾ ਮੁੰਡੇ ਵਾਲੇ ਕਰਨਗੇ। ਅਨਮੋਲ ਦੇ ਪਰਿਵਾਰ ਨੇ ਆਪਣੇ ਪੁੱਤਰ ਦਾ ਵਿਆਹ ਬੜੇ ਚਾਵਾਂ ਨਾਲ ਕੀਤਾ। ਵਿਆਹ ਤੋਂ ਬਾਅਦ ਯਸ਼ਿਕਾ ਕਰੀਬ 40 ਦਿਨ ਸੁਹਰੇ ਰਹੀ। ਵੀਜ਼ਾ ਆਉਣ ਬਾਅਦ ਯਸ਼ਿਕਾ ਆਸਟ੍ਰੇਲੀਆ ਚਲੀ ਗਈ। ਅਨਮੋਲ ਦੇ ਪਰਿਵਾਰ ਦਾ ਕਹਿਣਾ ਕਿ ਆਸਟ੍ਰੇਲੀਆ ਪਹੁੰਚਦੇ ਹੀ ਯਸ਼ਿਕਾ ਨੇ ਰੰਗ ਰੂਪ ਬਦਲ ਲਿਆ, ਅਨਮੋਲ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਰਿਸ਼ਤਾ ਖਤਮ ਹੋਣ ਦੀ ਗੱਲ ਕਹਿ। ਜਿਸ ਤੋਂ ਬਾਅਦ ਸਦਮੇ 'ਚ ਅਨਮੋਲ ਘਰ ਛੱਡ ਚਲਾ ਗਿਆ। 
 

NEXT VIDEOS