Punjab

ATM ਲੁੱਟਦੇ Lutere ਘੇਰੇ, ਤਾਬੜਤੋੜ ਚੱਲੀਆਂ ਗੋਲੀਆਂPunjabkesari TV

4 years ago

ਤਸਵੀਰਾਂ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੀਆਂ ਨੇ, ਜਿਥੇ ਰਾਤ ਕੁਝ ਲੁਟੇਰਿਆਂ ਨੇ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ... ਪਰ ਲੋਕਾਂ ਦੀ ਮਦਦ ਨਾਲ ਪੁਲਸ ਨੇ 3 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਉਨ੍ਹਾਂ ਦੇ 2 ਸਾਥੀ ਫਰਾਰ ਹੋ ਗਏ ... ਇਸ ਦੌਰਾਨ ਦੋਵਾਂ ਧਿਰਾਂ ਵਲੋਂ ਤਾਬੜਤੋੜ ਗੋਲੀਆਂ ਵੀ ਚਲਾਈਆਂ ਗਈਆਂ... ਦਰਅਸਲ, ਰਾਤ ਡੇਢ-2 ਵਜੇ ਦੇ ਕਰੀਬ 3 ਲੁਟੇਰੇ ਗਹਿਰੀ ਰੋਡ 'ਤੇ ਸਥਿਤ ਐਕਸਿਸ ਬੈਂਕ ਦੇ ਏਟੀਐਮ 'ਚ ਦਾਖਲ ਹੋਏ...ਤੇ ਮਸ਼ੀਨ ਨੂੰ ਤੋੜਣ ਲੱਗੇ... ਇਸ ਦੌਰਾਨ 'ਚ ਬੈਂਕ ਹੈੱਡਕੁਆਰਟਰ ਦਿੱਲੀ ਤੇ ਮੁੰਬਈ 'ਚ ਸਾਈਰਨ ਵੱਜ ਗਿਆ...ਜਿਸਤੋਂ ਬਾਅਦ ਹੈੱਡ ਆਫਿਸ ਵਲੋਂ ਲੋਕਲ ਪੁਲਸ ਥਾਣੇ ਨੂੰ ਫੋਨ ਕਰਕੇ ਇਸਦੀ ਇਤਲਾਹ ਦਿੱਤੀ ਗਈ ... ਤੇ ਮੌਕੇ 'ਤੇ ਪਹੁੰਚ ਕੇ ਪੁਲਸ ਨੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ...
 

NEXT VIDEOS