PUNJAB 2020

Congress Counselor ਦਾ ਆਪਣੀ ਹੀ ਸਰਕਾਰ ਖਿਲਾਫ ProtestPunjabkesari TV

38 views 10 months ago

ਹੰਗਾਮੇ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ, ਜਿਥੇ ਹਾਈਕੋਰਟ ਦੇ ਆਦੇਸ਼ 'ਤੇ ਇਕ ਹੋਟਲ ਨੂੰ ਢਾਹੁਣ ਪਹੁੰਚੀ ਨਿਗਮ ਤੇ ਪੁਲਸ ਦੀ ਟੀਮ ਨੂੰ ਹੋਟਲ ਮਾਲਕਾਂ ਤੇ ਦੁਕਾਨਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ...ਹਾਲਾਂਕਿ ਵਿਰੋਧ ਦੇ ਬਾਵਜੂਦ ਕੁਝ ਦੁਕਾਨਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ... ਪਰ ਵਿਰੋਧ 'ਚ ਜੁਟੇ ਹੋਟਲਮਾਲਕਾਂ ਤੇ ਦੁਕਾਨਦਾਰਾਂ ਦੇ ਵਿਰੋਧ ਨਾਲ ਮਾਹੌਲ ਏਨਾ ਤਲਖੀ ਭਰਿਆ ਹੋ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚਣ ਤੋਂ ਪਹਿਲਾਂ ਹੀ ਨਿਗਮ ਦੀ ਟੀਮ ਬੇਰੰਗ ਪਰਤ ਗਈ... ਹੋਟਲ ਮਾਲਕਾਂ ਤੇ ਦੁਕਾਨਦਾਰਾਂ ਸਣੇ ਕੁਝ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਨਿਗਮ ਵਲੋਂ ਕੁਝ ਚੋਣਵੇਂ ਬੰਦਿਆਂ 'ਤੇ ਹੀ ਕਾਰਵਾਈ ਕੀਤੀ ਜਾ ਰਹੀ ਐ ...ਜਦਕਿ ਸਿਆਸੀ ਰਸੂਖ ਵਾਲੇ ਕੁਝ ਵਿਅਕਤੀ ਛੱਡ ਦਿੱਤੇ ਗਏ ਹਨ...