PUNJAB 2019

Aroosa Alam ਦੇ ਜਨਮ ਦਿਨ ਦਾ Chandigarh 'ਚ ਜ਼ਬਰਦਸਤ ਜਸ਼ਨPunjabkesari TV

838 views 4 months ago

ਕੈਪਟਨ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਅਕਸਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੀ ਹੈ ਅਰੂਸਾ ਤੇ ਕੈਪਟਨ ਦੀ ਦੋਸਤੀ.....ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਪਟਨ ਆਪਣੀ ਖਾਸ ਦੋਸਤ ਦੇ ਜਨਮ ਦਿਨ ਮੌਕੇ ਗ੍ਰੈਂਡ ਪਾਰਟੀ ਦੇ ਰਹੇ ਨੇ....ਜੀ ਹਾਂ ਇਸ ਵਾਰ ਅਰੂਸਾ ਆਲਮ ਦਾ ਜਨਮ ਦਿਨ 22 ਮਈ ਨੂੰ ਚੰਡੀਗੜ੍ਹ 'ਚ ਮਨਾਇਆ ਜਾ ਰਿਹਾ ਹੈ.. ਅਖਬਾਰ 'ਪੰਜਾਬੀ ਟ੍ਰਿਬਿਊਨ' ਦੇ ਮੁਤਾਬਕ ਅਰੂਸਾ ਦੇ ਜਨਮ ਦਾ ਜਸ਼ਨ ਚੰਡੀਗੜ੍ਹ ਦੇ ਆਲੀਸ਼ਾਨ ਹੋਟਲ ਹਯਾਤ 'ਚ ਹੋਵੇਗਾ ....  ਇਸ ਜਸ਼ਨ 'ਚ ਪੰਜਾਬ ਦੇ ਕਪਤਾਨ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਕਈ  ਮੰਤਰੀ, ਵਿਧਾਇਕ ਅਤੇ ਸਿਆਸਤਦਾਨ ਸ਼ਾਮਿਲ ਹੋਣਗੇ... ਪਾਰਟੀ ਅੱਜ ਦੀ ਸ਼ਾਮ ਨੂੰ ਹੋਵੇਗੀ ਤੇ 23 ਮਈ ਨੂੰ ਦੇਸ਼ 'ਚ ਹੋਈਆਂ ਸੰਸਦੀ ਚੋਣਾਂ ਦੇ ਨਤੀਜੇ ਵੀ ਆਉਣੇ ਨੇ, ਜਿਸ ਨੇ ਪੰਜਾਬ ਦੇ ਦੋਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਹੈ....ਸੰਸਦੀ ਚੋਣਾਂ ਦੇ ਨਤੀਜਿਆਂ ਤੋਂ ਮਹਿਜ਼ ਇਕ ਰਾਤ ਪਹਿਲਾਂ ਹੋਣ ਵਾਲੀ ਇਸ ਪਾਰਟੀ ਸਬੰਧੀ ਰਾਜਸੀ ਹਲਕਿਆਂ 'ਚ ਚਰਚਾ ਭਾਰੂ ਹੈ.....ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2017 'ਚ ਸ਼ਿਮਲਾ ਨੇੜੇ ਮਸ਼ੋਬਰਾ ਦੀਆਂ ਵਾਦੀਆਂ 'ਚ ਅਰੂਸਾ ਦੇ ਜਨਮ ਦਿਨ ਦੇ ਜਸ਼ਨ ਮਨਾਏ ਗਏ ਸਨ ਤੇ ਸਾਲ 2018 'ਚ ਮਨਾਲੀ 'ਚ ਜਨਮ ਦਿਨ ਦੀ ਪਾਰਟੀ ਰੱਖੀ ਗਈ ਸੀ....