Punjab

ਸਹੁਰਿਆ ਨੇ ਸਾੜ ਕੇ ਮਾਰਿਆ ਘਰ ਆਇਆ ਜਵਾਈPunjabkesari TV

4 years ago

ਪੰਜਾਬ ਵਿਚ ਜਵਾਈਆਂ ਨੂੰ ਸਿਰ ਦਾ ਤਾਜ ਮੰਨਿਆ ਜਾਂਦਾ ਹੈ....ਪੰਜਾਬੀ ਸੱਭਿਆਚਾਰ ਵਿਚ ਜਵਾਈ ਦੀ ਆਓ-ਭਗਤ ਦਾ ਬੜਾ ਮਹੱਤਵ ਹੈ.... ਪਰ ਹੁਣ ਗੰਗਾ ਉਲਟੀ ਵਹਿੰਦੀ ਹੈ....ਜਿਸ ਦੀ ਤਾਜ਼ਾ ਮਿਸਾਲ ਅੰਮ੍ਰਿਤਸਰ ਦੇ ਪਾਸ਼ ਰਿਹਾਇਸ਼ੀ ਇਲਾਕੇ ਵਿਚ ਦੇਖਣ ਨੂੰ ਮਿਲੀ.... ਜਿੱਥੇ ਰਾਣੀ ਕਾ ਬਾਗ ਇਲਾਕੇ ਵਿਚ ਸਹੁਰਿਆਂ ਨੇ ਘਰ ਆਏ ਜਵਾਈ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ...ਲੁਧਿਆਣਾ ਦੇ ਰਾਜੇਸ਼ ਕੁਮਾਰ ਦਾ ਵਿਆਹ ਅੰਮ੍ਰਿਤਸਰ ਦੀ ਪੂਜਾ ਸ਼ਰਮਾ ਨਾਲ ਹੋਇਆ ਸੀ... ਪੂਜਾ ਆਪਣੇ ਪੇਕੇ ਘਰ ਆਈ ਸੀ.... ਪਰ ਜਦੋਂ ਰਾਜੇਸ਼ ਉਸ ਨੂੰ ਲੈਣ ਆਇਆ ਤਾਂ ਪੂਜਾ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ... ਰਾਜੇਸ਼ ਦੇ ਪਿਤਾ ਅਨੁਸਾਰ ਇਸ ਦੌਰਾਨ ਹੋਏ ਝਗੜੇ ਵਿਚ ਪੂਜਾ ਦੇ ਭਰਾ ਰਾਜੇਸ਼ ’ਤੇ ਕੋਈ ਤਰਲ ਪਦਾਰਥ ਪਾ ਕੇ ਅੱਗ ਲਗਾ ਦਿੱਤੀ....