PUNJAB 2020

ਗਲੀ 'ਚ Byke ਤੇਜ਼ ਚਲਾਉਣਾ ਪਿਆ ਮਹਿੰਗਾ,ਨੌਜਵਾਨ ਦੀ ਕੁੱਟਮਾਰPunjabkesari TV

1 views one month ago

ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਇਲਾਜ਼ ਕਰਵਾਉਣ ਆਏ ਇੱਕ ਨੌਜਵਾਨ 'ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲੇ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਗਈਆਂ...ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਾਲੀ ਕਮੀਜ਼ ਪਾਇਆ ਇੱਕ ਨੌਜਵਾਨ ਇਲਾਜ਼ ਲਈ ਕਮਰੇ 'ਚ ਆਉਂਦਾ ਹੈ...ਇਨ੍ਹੇ 'ਚ ਇੱਕ-ਇੱਕ ਕਰਕੇ ਕਈ ਨੌਜਵਾਨ ਕਮਰੇ ਅੰਦਰ ਦਾਖਲ ਹੁੰਦੇ ਹਨ ਤੇ ਨੌਜਵਾਨ 'ਤੇ ਘਸੁੰਣ-ਮੁੱਕੇ ਦੀ ਬੋਛਾੜ ਕਰ ਦਿੰਦੇ ਹਨ...ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਗਲੀ 'ਚ ਤੇਜ਼ ਰਫਤਾਰ ਨਾਲ ਮੋਟਰਸਾਈਕਲ ਚੱਲਾ ਰਿਹਾ ਸੀ,ਜਿਸਨੂੰ ਲੈ ਕੇ ਪਹਿਲਾਂ ਇਨ੍ਹਾਂ ਲੋਕਾਂ ਨੇ ਉਥੇ ਉਸ ਨਾਲ ਕੁੱਟਮਾਰ ਕੀਤੀ ...ਉਸ ਤੋਂ ਬਾਅਦ ਜਦੋਂ ਇਲਾਜ਼ ਲਈ ਹਸਪਤਾਲ ਗਿਆ ਤਾਂ ਇਹੀ ਨੌਜਵਾਨ ਹਸਪਤਾਲ ਪੁੱਜੇ ਤੇ ਉਸ ਨਾਲ ਉਥੇ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪੀੜਤ ਨੇ ਇਨਸਾਫ ਦੀ ਮੰਗ ਕੀਤੀ ਹੈ।