Punjab

Mother ਨੇ ਕਿਵੇਂ ਵਿਆਹੁਤਾ ਧੀ ਨੂੰ ਛੁਡਵਾਇਆ, ਵੇਖੋ VideoPunjabkesari TV

4 years ago

ਗੇਟ ਦੇ ਉਸ ਪਾਰ ਕੈਦੀਆਂ ਵਾਂਗ ਖੜ੍ਹੀ ....ਤੇ ਫਿਰ ਗੇਟ ਟੱਪ ਕੇ ਬਾਹਰ ਆਈ ਇਹ ਲੜਕੀ ਇਸੇ ਘਰ ਦੀ ਨੂੰਹ ਐ....ਜਿਸਨੂੰ ਸਹੁਰਾ ਪਰਿਵਾਰ ਵਲੋਂ ਘਰ 'ਚ ਕੈਦ ਕਰ ਕੇ ਰੱਖਿਆ ਗਿਆ ਸੀ... ਅੱਜ ਇਸਦੀ ਭਣਕ ਲੱਗਣ 'ਤੇ ਲੜਕੀ ਦੀ ਮਾਂ ਨੇ ਲੋਕਾਂ ਤੇ ਪੁਲਸ ਨਾਲ ਮਿਲ ਕੇ ਸਹੁਰਿਆਂ ਦੇ ਬਣਾਏ ਕੈਦਖਾਨੇ 'ਚੋਂ ਆਜ਼ਾਦ ਕਰਵਾਇਆ... ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਐ...ਜਿਥੇ ਇਕ ਘਰ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਘਰ ਦੇ ਅੰਦਰ ਕੈਦੀਆਂ ਵਾਂਗ ਰੱਖੀ ਗਈ ਧੀ ਨੂੰ ਬਾਹਰ ਕੱਢ ਲਈ ਮਾਂ ਨੇ ਲੋਕਾਂ ਨੂੰ ਇਕੱਠਾ ਕਰ ਲਿਆ... ਪੁਲਸ ਵੀ ਮੌਕੇ 'ਤੇ ਪਹੁੰਚੀ ....ਤੇ ਬੜੀ ਮੁਸ਼ਕਿਲ ਨਾਲ ਲੜਕੀ ਨੂੰ ਗੇਟ ਟਪਾ ਕੇ ਬਾਹਰ ਲਿਆਂਦਾ ਗਿਆ... ਲੜਕੀ ਨੇ ਸਹੁਰਾ ਪਰਿਵਾਰ 'ਤੇ ਦਾਜ ਲਈ ਉਸਨੂੰ ਤੰਗ ਕਰਨ ਤੇ ਕੁੱਟਮਾਰ ਕਰ ਕੇ ਉਸਦਾ ਗਰਭ ਗਿਰਾਉਣ ਦਾ ਦੋਸ਼ ਲਗਾਇਆ ਐ.... ਦਰਅਸਲ, ਇਸ ਸਾਰੇ ਮਾਮਲੇ ਦੇ ਪਿੱਛੇ ਲੜਕੀ ਦੇ ਪਰਿਵਾਰ ਵਲੋਂ ਪ੍ਰਤਾਪ ਸਿੰਘ ਨਾਂ ਦੇ ਵਿਅਕਤੀ 'ਤੇ ਦਰਜ ਕਰਵਾਇਆ ਗਿਆ ਕੇਸ ਐ...ਜਿਸਦੇ ਬਦਲੇ ਵਜੋਂ ਹੁਣ ਉਹ ਲੜਕੀ ਦੇ ਸਹੁਰੇ ਪਰਿਵਾਰ ਨਾਲ ਮਿਲ ਕੇ ਇਹ ਸਭ ਕਰਵਾ ਰਿਹਾ ਐ...