PUNJAB 2019

Amritsar Bulletin : ਸਿੱਖਾਂ ਨੇ ਰੋਕਿਆ ਪੰਥ 'ਚ ਲੰਗਾਹ ਦੀ ਵਾਪਸੀ ਦਾ ਰਾਹPunjabkesari TV

1 views one month ago

ਅਸ਼ਲੀਲ ਵੀਡੀਓ ਮਾਮਲੇ 'ਚ ਪੰਥ 'ਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੂੰ ਮੁੜ ਸਿੱਖ ਕੌਮ 'ਚ ਵਾਪਸ ਲੈਣ ਦੇ ਮੁੱਦੇ 'ਤੇ ਵਿਵਾਦ ਪੈਦਾ ਹੋ ਗਿਆ ਐ .... 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੁਝ ਸਜ਼ਾਯਾਫਤਾ ਸਿੱਖਾਂ ਨੂੰ ਮੁਆਫੀ ਦੇਣ ਦੀ ਗੱਲ ਕਹੀ ਗਈ ਸੀ...ਜਿਸਤੋਂ ਬਾਅਦ ਅਸ਼ੀਲਲ ਵੀਡੀਓ ਮਾਮਲੇ 'ਚ ਫਸੇ ਸੁੱਚਾ ਲੰਗਾਹ ਤੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਚੱਡਾ ਨੇ ਮੁਆਫੀ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਦਰਖਾਸਤ ਕੀਤੀ ਸੀ...ਪਰ ਅੱਜ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਹਰਿਮੰਦਰ ਸਾਹਿਬ ਪਹੁੰਚੇ ਸਿੱਖਾਂ ਨੇ ਹੱਥਾਂ 'ਚ ਲੰਗਾਹ ਵਿਰੋਧੀ ਤਖਤੀਆਂ ਫੜ ਤੇ ਕਾਲੇ ਚੋਲੇ ਪਾ ਕੇ ਰੋਸ ਪ੍ਰਗਟ ਕੀਤਾ ...ਪ੍ਰਦਰਸ਼ਨਕਾਰੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ  ਮੰਗ ਕੀਤੀ ਕਿ ਬੱਜਰ ਕੁਰਹਿਤ ਕਰਨ ਵਾਲੇ ਲੰਗਾਹ ਨੂੰ ਕਿਸੇ ਕੀਮਤ 'ਤੇ ਪੰਥ 'ਚ ਵਾਪਸ ਨਾ ਲਿਆ ਜਾਵੇ...