Punjab

ਪਾਕਿਸਤਾਨ ਦੀ ਸਰਹੱਦ 'ਤੇ ਗਰਜੇ Fighter Jets, ਅੰਬਰਸਰੀਆਂ ਦੀ ਉੱਡੀ ਨੀਂਦPunjabkesari TV

5 years ago

ਦਰਅਸਲ, ਵੀਰਵਾਰ ਦੀ ਦਰਮਿਆਨੀ ਰਾਤ ਤਰਨਤਾਰਨ ਰੋਡ ਤੇ ਸੁਲਤਾਨਵਿੰਡ ਰੋਡ ਵਾਲੇ ਪਾਸੇ ਦੋ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ... ਜਿਸਨੂੰ ਲੈ ਕੇ ਲੋਕਾਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਣ ਲੱਗੀਆਂ... ਪਰ ਸੂਤਰਾਂ ਮੁਤਾਬਕ ਅੱਧੀ ਰਾਤ ਨੂੰ ਆਈਆਂ ਇਨ੍ਹਾਂ ਆਵਾਜ਼ਾਂ ਪਿੱਛੇ ਪਾਕਿਸਤਾਨ ਦੀ ਸਰਹੱਦ 'ਤੇ ਗਰਜਣ ਵਾਲੇ ਭਾਰਤ ਦੇ ਫਾਈਟਰ ਜੈੱਟ ਸਨ... ਭਾਰਤੀ ਹਵਾਈ ਸੈਨਾ ਪੰਜਾਬ ਦੇ ਸਰਹੱਦੀ ਇਲਾਕੇ ਕੋਲ ਪ੍ਰੈਕਟਿਸ ਕਰ ਰਹੀ ਸੀ... ਅਸਲ 'ਚ ਟ੍ਰੇਨਿੰਗ ਦੌਰਾਨ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਪੰਜਾਬ ਤੇ ਜੰਮੂ ਇਲਾਕੇ ਦੇ ਉੱਪਰ ਸੁਪਰ ਸੋਨਿਕ ਬੂਮ ਤਿਆਰ ਕਰ ਦਿੱਤਾ...ਜਿਸ ਕਰਕੇ ਜਹਾਜ਼ਾਂ ਦੇ ਲੰਘਣ ਤੋਂ ਬਾਅਦ ਧਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ....