Punjab

Amritsar 'ਚ Auto driver ਦੀ ਗੁੰਡਾਗਰਦੀ ਨੇ ਲਈ 21 ਸਾਲਾ ਕੁੜੀ ਦੀ ਜਾਨ!Punjabkesari TV

4 years ago

ਤਸਵੀਰਾਂ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੀਆਂ ਨੇ...ਜਿਥੇ 21 ਸਾਲਾ ਲੜਕੀ ਕਾਜਲ ਨੇ ਆਟੋ ਚਾਲਕ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ.....ਜਾਂਚ ਅਧਿਕਾਰੀ ਹਰਜੀਤ ਪਾਲ ਨੇ ਦੱਸਿਆ ਕਿ ਕਾਜਲ ਇਕ ਕੰਪਨੀ 'ਚ ਕੰਮ ਕਰਦੀ ਸੀ .....ਜੋ ਆਪਣੀ ਸਹੇਲੀ ਨਾਲ ਮਜੀਠਾ ਰੋਡ ਤੋਂ ਕੰਮ 'ਤੇ ਜਾ ਰਹੀ ਤਾਂ ਅਚਾਨਕ ਇਕ ਆਟੋ ਉਨ੍ਹਾਂ ਦੀ ਐਕਟੀਵਾ ਨਾਲ ਆ ਟਕਰਾਇਆ, ਜਿਸ 'ਤੇ ਆਟੋ ਚਾਲਕ ਵਲੋਂ ਲੜਕੀਆਂ ਨਾਲ ਬਦਸਲੂਕੀ ਕੀਤੀ ਗਈ.....ਜਿਸ ਤੋਂ ਬਾਅਦ ਮਾਮਲਾ ਥਾਣੇ ਪਹੁੰਚ ਗਿਆ....ਜਿਥੇ ਪੁਲਸ ਅਧਿਕਾਰੀਆਂ ਵਲੋਂ ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਕਰਵਾ ਦਿੱਤਾ ਗਿਆ...ਪਰ ਲੜਕੀ ਇਸ ਘਟਨਾ ਨੂੰ ਭੁਲਾ ਨਹੀਂ ਸਕੀ ਤੇ ਰਾਤ ਦੇ ਸਮੇਂ ਉਸ ਨੇ ਖੁਦਕੁਸ਼ੀ ਕਰ ਲਈ......