Punjab

SBI ਬੈਂਕ ਨੇ ਲੱਦਾਖ 'ਚ ਕੀਤੀ ਪਹਿਲ, ਲੇਹ ਦੇ ਪਹਾੜਾਂ 'ਚ ਦੌੜੇਗੀ AMBULANCEPunjabkesari TV

4 years ago

ਲੱਦਾਖ ਰੀਜਨ 'ਚ ਜਿਆਦਾ ਠੰਡ ਹੋਣ ਕਾਰਨ ਓਥੋਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ.... ਮਾਇਨ੍ਸ ਟੈਮਪਰੇਚਰ 'ਚ ਵੀ ਆਰਮੀ ਦੇ ਜਵਾਨ ਪਹਾੜੀ ਇਲਾਕੇ ਚ ਦੇਸ਼ ਸੇਵਾ ਦਾ ਜਜਬਾ ਲੈ  ਕੇ ਆਪਣੀ ਡਿਊਟੀ ਨਿਭਾਉਂਦੇ ਹਨ | ਕਈ ਵਾਰ ਜਿਆਦਾ ਏਲਟੀਟਯੂਡ ਤੇ ਓਕ੍ਸੀਜਨ ਦੀ ਕਮੀ ਹੋਣ ਕਾਰਨ ਆਰਮੀ ਦੇ ਜਵਾਨਾਂ ਨੂੰ ਬੀਮਾਰੀਆਂ ਤੇ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਹੀ ਸਮੇਂ ਤੇ ਇਲਾਜ ਨਾ ਮਿਲਣ ਕਾਰਨ ਜਵਾਨਾਂ ਦੀ ਮੌਤ ਵੀ ਹੋ ਜਾਂਦੀ ਹੈ | ਇਹੋ ਜਿਹੇ ਹਾਲਾਤਾਂ 'ਚ ਜੇ ਸਹੀ ਸਮੇਂ ਤੇ ਇਲਾਜ ਮਿਲ ਜਾਏ ਤਾਂ ਜਾਨ ਬਚਾਈ ਜਾ ਸਕਦੀ ਹੈ | ਸਟੇਟ ਬੈਂਕ ਆਫ ਇੰਡੀਆ ਵਲੋਂ ਲੇਹ ਦੇ 153 ਜਨਰਲ ਹਸਪਤਾਲ ਵਿਚ ਮਾਡਰਨ ਸੁਵਿਧਾਵਾਂ ਨਾਲ ਲੈਸ ਇਕ ਐਮਬੂਲੈਂਸ ਭੇਂਟ ਕੀਤੀ ਗਈ  ਹੈ | ਐਸਬੀਆਈ ਚੇਅਰਮੈਨ ਰਜਨੀਸ਼ ਕੁਮਾਰ ਨੇ ਲੇਫ਼ਟੀਨੇੰਟ ਜਨਰਲ ਵਾਈਕੇ ਜੋਸ਼ੀ ਦੀ ਮੌਜੂਦਗੀ ਚ ਆਰਮੀ ਅਫਸਰਾਂ ਨੂੰ ਐਮਬੂਲੈਂਸ ਦੀ ਚਾਬੀ ਦਿੱਤੀ |