Punjab

Police ਨਾਕੇ ਤੋਂ ਭੱਜਿਆ ਨੌਜਵਾਨ, ਅੱਗੋਂ ਮਿਲੀ ਖੌਫਨਾਕ ਮੌਤPunjabkesari TV

4 years ago

ਹੰਗਾਮੇ ਦੀਆਂ ਇਹ ਤਸਵੀਰਾਂ ਮੰਡੀ ਗੋਬਿੰਦਗੜ੍ਹ ਦੀਆਂ ਨੇ, ਜਿਥੇ ਹਾਦਸੇ ਤੋਂ ਬਾਅਦ ਲੋਕਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ... ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਨਸਾਫ ਦੀ ਮੰਗ ਕੀਤੀ.... ਦਰਅਸਲ, ਬੱਸ ਅੱਡੇ ਦੇ ਸਾਹਮਣੇ ਬਣੇ ਪੁਲ ਹੇਠ ਲਗਾਏ ਨਾਕੇ ਦੌਰਾਨ ਪੁਲਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ... ਚਾਲਾਨ ਦੇ ਡਰੋਂ ਨੌਜਵਾਨ ਨੇ ਜਦੋਂ ਮੋਟਰਸਾਈਕਲ ਭਜਾਇਆ ਤਾਂ ਟਰੱਕ ਦੀ ਲਪੇਟ 'ਚ ਆ ਗਿਆ... ਹਾਦਸੇ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ... ਜਿਸਤੋਂ ਬਾਅਦ ਪਰਿਵਾਰ ਨੇ ਹਾਈਵੇ 'ਤੇ ਧਰਨਾ ਲਗਾ ਕੇ ਰਸਤਾ ਜਾਮ ਕਰ ਦਿੱਤਾ... ਜਿਸਤੋਂ ਬਾਅਦ ਪਹੁੰਚੇ ਡੀ. ਐੱਸ. ਪੀ. ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ....  ਪ੍ਰਦਰਸ਼ਨਕਾਰੀ ਇਸ ਹਾਦਸੇ ਲਈ ਪੁਲਸ ਨੂੰ ਜਿੰਮੇਵਾਰ ਦੱਸ ਰਹੇ ਹਨ, ਜਿਸਨੇ ਨੈਸ਼ਨਲ ਹਾਈਵੇ ਉਪਰ ਗਲਤ ਜਗ੍ਹਾ 'ਤੇ ਨਾਕਾ ਲਗਾਇਆ...
 

NEXT VIDEOS