Punjab

10 ਸਾਲਾ ਫੁੱਟਬਾਲਰ ਦਾ ਵੇਖੋ ਕਮਾਲ,'ਜ਼ੀਰੋ ਐਂਗਲ' ਤੋਂ ਦਾਗੇ ਗੋਲ ਦੀ ਵੀਡੀਓ ਵਾਇਰਲPunjabkesari TV

4 years ago

ਫੁੱਟਬਾਲ 'ਚ ਤੁਸੀਂ ਲਿਓਨਿਲ ਮੇਸੀ, ਕ੍ਰਿਸਟੀਆਨੋ ਰੋਨਾਲਡੋ ਅਤੇ ਨੇਮਾਰ ਦੇ ਤਾਂ ਕਈ ਸ਼ਾਨਦਾਰ ਗੋਲ ਦੇਖੇ ਹੋਣਗੇ, ਪਰ ਭਾਰਤ ਦੇ 10 ਸਾਲ ਦੇ ਇਕ ਬੱਚੇ ਦਾ ਗੋਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਬੱਚੇ ਦੇ ਗੋਲ ਦੇ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ। 5ਵੀਂ ਜਮਾਤ 'ਚ ਪੜ੍ਹਨ ਵਾਲੇ ਕੇਰਲ ਦੇ ਦਾਨਿਸ਼ ਪੀਕੇ ਨਾਂ ਦੇ ਇਸ ਬੱਚੇ ਨੇ ਜ਼ੀਰੋ ਐਂਗਲ ਤੋਂ ਗੋਲ ਕੀਤਾ, ਇਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।