Punjab

Shri Naina Devi ਨਤਮਸਤਕ ਹੋਏ Navjot SidhuPunjabkesari TV

5 years ago

ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਮੰਦਰ 'ਚ ਕਾਂਗਰਸ ਦੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੈਣਾ ਦੇਵੀ ਦੇ ਦਰਬਾਰ ਆਸ਼ੀਰਵਾਦ ਲੈਣ ਪਹੁੰਚੇ....ਸਿੱਧੂ ਨੇ ਮਾਂ ਦੇ ਦਰਬਾਰ 'ਚ ਨਮਸਤਕ ਹੋ ਕੇ ਵਿਧੀ ਪੂਰਵਕ ਪੂਜਾ ਅਰਚਨਾ ਕੀਤੀ....ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਦੋ ਧਾਰਮਿਕ ਸਥਾਨ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਤੇ ਆਨੰਦਪੁਰ ਸਾਹਿਬ ਨੂੰ ਆਪਸ 'ਚ ਜੋੜਨ ਵਾਲੇ ਰੋਪ-ਵੇਅ ਦਾ ਸਮਝੌਤਾ ਪੰਜਾਬ ਤੇ ਹਿਮਾਚਲ ਸਰਕਾਰ ਵਿਚਾਲੇ ਹੋਇਆ ਹੈ...ਦੋ ਵੱਡੇ ਧਾਰਮਿਕ ਸਥਾਨ ਰਜੂ ਮਾਰਗ ਦੇ ਮਾਧਿਅਮ ਨਾਲ ਆਪਸ 'ਚ ਜੁੜਨਗੇ ਤੇ ਇਹ ਫੈਸਲਾ ਵੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਕੀਤਾ ਗਿਆ....ਉਨ੍ਹਾਂ ਕਿਹਾ ਕਿ ਇਸ ਵੱਡੇ ਪ੍ਰੌਜੈਕਟ ਦੇ ਟੈਂਡਰ ਹੋਣ ਵਾਲੇ ਨੇ ਤੇ ਨਿਸ਼ਚਿਤ ਸਮੇਂ 'ਚ ਹੀ ਇਹ ਬਣ ਕੇ ਤਿਆਰ ਹੋ ਜਾਵੇਗਾ...ਜਿਸ ਨਾਲ ਦੋਵੇਂ ਧਾਰਮਿਕ ਸਥਾਨ ਅੰਤਰਾਰਸ਼ਟਰੀ ਮਾਨਚਿੱਤਰ 'ਤੇ ਉਭਰ ਕੇ ਸਾਹਮਣੇ ਆਉਣਗੇ.....ਉਨ੍ਹਾਂ ਕਿਹਾ ਕਿ ਰੋਪ-ਵੇਅ ਰਾਹੀਂ ਸੈਲਾਨੀ ਪਹਾੜੀ ਪ੍ਰਾਕ੍ਰਿਤੀ ਸੁੰਦਰਤਾ ਦਾ ਨਜ਼ਾਰਾ ਲੈਂਦੇ ਹੋਏ...ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੀ ਨੈਨਾ ਦੇਵੀ ਪਹੁੰਚਣਗੇ....