Punjab

ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ 3 ਗਵਾਹPunjabkesari TV

5 years ago

1984 ਦੇ ਸਿੱਖ ਦੰਗੇ...ਉਹ ਦਰਦ ਜਿਸਨੂੰ ਵੇਖ-ਸੁਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ...ਦਿਲ ਕੁਰਲਾ ਉਠੇ....ਤੇ ਅੱਖਾਂ 'ਚੋਂ ਆਪ ਮੁਹਾਰੇ ਅੱਥਰੂ ਵਹਿ ਤੁਰਨ....ਜ਼ੁਲਮ ਦੀ ਇਹ ਦਾਸਤਾਨ ਲਿਖਣ ਵਾਲਿਆਂ ਨੂੰ ਸਜ਼ਾ ਮਿਲਣ 'ਚ 34 ਸਾਲ ਲੱਗ ਗਏ ... ਪੀੜਤਾਂ ਨੂੰ ਇਨਸਾਫ ਮਿਲਿਆ ਪਰ ਅਧੂਰਾ... ਸਿੱਖ ਨਸਲਸਕੁਸ਼ੀ ਦੀ ਇਬਾਰਤ ਲਿਖਣ ਵਾਲੇ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਤਾਉਮਰ ਕੈਦ ਦੀ ਸਜ਼ਾ ਸੁਣਾਈ ... ਕੋਰਟ ਦੇ ਫੈਸਲੇ ਨੇ ਦੰਗਾ ਪੀੜਤਾਂ ਨੂੰ ਕੁਝ ਸਕੂਨ ਤਾਂ ਜ਼ਰੂਰ ਦਿੱਤਾ ...ਪਰ  ਨਾਲ ਹੀ ਇਸ ਘੜੀ ਨੇ ਉਨ੍ਹਾਂ ਲੋਕਾਂ ਦੇ ਜ਼ਖਮ ਵੀ ਮੁੜ ਤਾਜ਼ਾ ਕਰ ਦਿੱਤੇ, ਜਿਨ੍ਹਾਂ ਨੇ '84 ਦੇ ਇਸ ਦਰਦ ਨੂੰ ਆਪਣੇ ਪਿੰਡੇ 'ਤੇ ਹੰਡਾਇਆ...ਆਪਣੀਆਂ ਅੱਖਾਂ ਦੇ ਸਾਹਮਣੇ ਆਪਣਿਆਂ ਨੂੰ ਅੱਗ ਦੀਆਂ ਲਪਟਾਂ 'ਚ ਤੜਫਦੇ ਵੇਖਿਆ... ਸੱਜਣ ਕੁਮਾਰ ਨੂੰ ਮਿਲੀ ਸਜ਼ਾ ਜਿੱਤ ਐ, ਇਨ੍ਹਾਂ ਬਹਾਦਰ ਲੋਕਾਂ ਦੀ, ਜਿਨ੍ਹਾਂ ਨੇ ਹਰ ਜ਼ੁਲਮ ਸਹਿਣ ਦੇ ਬਾਵਜੂਦ ਸਮੇਂ ਦੇ ਹਾਕਮਾਂ ਨਾਲ ਮੱਥਾ ਡੰਮੀ ਰੱਖਿਆ... ਲਾਲਚ ਮਿਲੇ, ਧਮਕੀਆਂ ਵੀ ਮਿਲੀਆਂ ....ਪਰ ਰਾਹ ਤੋਂ ਭਟਕੇ ਨਹੀਂ...ਤੇ ਨਿਡਰ ਹੋ ਕੇ ਦੋਸ਼ੀਆਂ ਖਿਲਾਫ ਡਟੇ ਰਹੇ...ਇਨਸਾਫ ਲਈ ਲੰਮੀ ਲੜਾਈ ਲੜੀ ... ਇਹ ਨੇ ਉਹ ਬਹਾਦਰ, ਜਿਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਦਾਲਤ ਨੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ...
 

NEXT VIDEOS