Punjab

AAP ਦੇ ਨਹੀਂ ਰਹੇ HS Phoolka, ਦਿੱਤਾ Resign !Punjabkesari TV

5 years ago

ਜਗ ਬਾਣੀ ਟੀਵੀ 'ਤੇ ਇਸ ਸਮੇਂ ਵੱਡੀ ਖਬਰ ਆ ਰਹੀ ਹੈ...; ਸੀਨੀਅਰ ਵਕੀਲ ਐਚ.ਐਸ.ਫੂਲਕਾ ਨੇ ਆਮ ਆਦਮੀ ਪਾਰਟੀ ਨੂੰ ਅਸਤੀਫਾ ਦੇ ਦਿੱਤਾ ਹੈ। ਐਚ.ਐਸ.ਫੂਲਕਾ ਨੇ ਅਰਵਿੰਦ ਕੇਜਰੀਵਾਲ ਨੂੰ ਆਪਣਾ ਅਸਤੀਫਾ ਸੌਂਪਿਆ ਹੈ। ਅਸਤੀਫੇ ਦੇ ਸਬੰਧ 'ਚ ਫੂਲਕਾ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਨਗੇ। ਮੁਢਲੀ ਜਾਣਕਾਰੀ ਇਹੋ ਹੈ ਕਿ 1984 ਦੰਗਿਆਂ ਦੇ ਕੇਸਾਂ 'ਚ ਰੁਝੇਵਿਆਂ ਕਾਰਨ ਇਹ ਅਸਤੀਫਾ ਦਿੱਤਾ ਗਿਆ ਹੈ। ਫੂਲਕਾ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ, ਹਾਲੇ ਕੁਝ ਸਮਾਂ ਪਹਿਲਾਂ ਹੀ ਉਨਾਂ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਜਲਦੀ ਹੀ ਪਾਰਟੀ ਨੂੰ ਵੀ ਅਲਵਿਦਾ ਕਹਿ ਸਕਦੇ ਨੇ, ਜੋ ਅੱਜ ਸੱਚ ਸਾਬਤ ਹੋ ਰਹੀਆਂ ਨੇ। 

NEXT VIDEOS