Punjab

ਗੁਰਿੰਦਰ ਦੇ ਜਜ਼ਬੇ ਨੂੰ ਦੇਖ USA ਨੇ ਦਿੱਤੀ ਸੀ ਪੱਗੜੀ ਪਾਉਣ ਦੀ ਇਜਾਜ਼ਤPunjabkesari TV

5 years ago

ਹਰਿਆਣਾ ਦੇ ਅੰਬਾਲਾ ਦੇ ਇਕ ਛੋਟੇ ਜਿਹੇ ਪਿੰਡ ਅਧੋਈ ਤੋਂ ਨਿਊਯਾਰਕ ਗਏ ਗੁਰਿੰਦਰ ਸਿੰਘ ਖਾਲਸਾ ਨੇ ਅਜਿਹਾ ਕੁਝ ਕਰ ਦਿਖਾਇਆ ਐ...ਜਿਸ ਨਾਲ ਦੁਨੀਆਂ 'ਚ ਸਿੱਖਾਂ ਦਾ ਸਿਰ ਗਰਵ ਨਾਲ ਉੱਚਾ ਹੋ ਗਿਆ ਐ...ਦਰਅਸਲ ਬੀਤੇ ਦਿਨਾਂ ਗੁਰਿੰਦਰ ਸਿੰਘ ਖਾਲਸਾ ਨੂੰ ਨਿਊਯਾਰਕ ਦੇ ਬਫਲੋ ਏਅਰਪੋਰਟ (बोफेलो एयर पोर्ट) 'ਤੇ ਪੱਗੜੀ ਪਾ ਕੇ ਜਹਾਜ 'ਤੇ ਚੜ੍ਹਣ ਤੋਂ ਰੋਕਿਆ ਗਿਆ ਸੀ ਤੇ ਗੁਰਿੰਦਰ ਸਿੰਘ ਨੇ ਸਿੱਖ ਸਮਾਜ ਦੀ ਸ਼ਾਨ 'ਪੱਗੜੀ' ਨੂੰ ਉਤਾਰਣ ਤੋਂ ਮਨ੍ਹਾ ਕਰਦੇ ਹੋਏ, ਫਲਾਇਟ 'ਤੇ ਜਾਣ ਤੋਂ ਹੀ ਸਾਫ ਇਨਕਾਰ ਕਰ ਦਿੱਤਾ ਸੀ....ਬੱਸ ਫੇਰ ਕੀ ਸੀ ਪੱਗੜੀ ਦੀ ਸ਼ਾਨ ਨੂੰ ਲੈ ਕੇ ਇਕ ਸਿੱਖ ਦੇ ਜਜਬੇ ਨੂੰ ਦੇਖਦੇ ਹੋਏ ਆਖਿਰ ਯੂ.ਐਸ.ਏ. ਸਰਕਾਰ ਨੇ ਉਥੇ ਸਿੱਖ ਸਮਾਜ ਨੂੰ ਪੱਗੜੀ ਪਾਉਣ ਦੀ ਇਜਾਜ਼ਤ ਦੇ ਦਿੱਤੀ...ਇੰਨਾ ਹੀ ਨਹੀਂ, ਇਕ ਸਿੱਖ ਦੇ ਹੌਂਸਲੇ ਤੇ ਉਸ ਵੱਲੋਂ ਪੱਗੜੀ ਦੀ ਜਾਨ ਤੋਂ ਵੀ ਵੱਧ ਕੇ ਕਦਰ ਦੇਖ ਨਿਊਯਾਰਕ ਦੀ ਇਕ ਮੈਗਜੀਨ 'ਚ ਬਕਾਇਦਾ ਗੁਰਿੰਦਰ ਸਿੰਘ ਖਾਲਸਾ ਨੂੰ 18 ਜਨਵਰੀ 2019 ਨੂੰ 'ਰੋਜਾ ਪਾਰਕ ਟ੍ਰੇਵਲਾਇਜਰ ਐਵਾਰਡ'  ( "रोज़ा पार्क ट्रेवलाइजर अवार्ड" ) ਦੇਣ ਦਾ ਐਲਾਨ ਕੀਤਾ ਗਿਆ ਹੈ....ਗੁਰਿੰਦਰ ਦੀ ਇਸ ਬਹਾਦੁਰੀ ਨੂੰ ਲੈ ਕੇ ਭਾਰਤ 'ਚ ਰਹਿ ਰਿਹਾ ਉਨ੍ਹਾਂ ਦਾ ਪਰਿਵਾਰ ਫੂਲਾ ਨਹੀਂ ਸਮ੍ਹਾ ਰਿਹਾ....