Punjab

ਬੂਟਾਂ ਸਣੇ ਗੁਰਦੁਆਰੇ 'ਚ ਘੁੰਮਦੇ ਦਿਖੇ ਬਾਦਲਾਂ ਦੇ ਸਕਿਓਰਿਟੀ ਗਾਰਡ !Punjabkesari TV

5 years ago

ਕਹਿੰਦੇ ਨੇ ਜਦੋਂ ਸਮਾਂ ਮਾੜਾ ਚੱਲਦਾ ਹੋਵੇ ਉਸ ਸਮੇਂ ਚੁੱਕਿਆ ਗਿਆ ਹਰ ਕਦਮ ਉਲਟਾ ਹੀ ਪੈਂਦਾ ਹੈ। ਸ਼ਨੀਵਾਰ ਨੂੰ ਬਾਦਲਾਂ ਨਾਲ ਵੀ ਕੁਝ ਅਜਿਹਾ ਹੀ ਹੋਇਆ। ਬਾਦਲ ਪਰਿਵਾਰ ਹੋਰ ਸੀਨੀਅਰ ਅਕਾਲੀ ਨੇਤਾਵਾਂ ਨਾਲ ਅਕਾਲ ਤਖਤ ਸਾਹਿਬ 'ਤੇ ਗਏ ਤਾਂ ਭੁੱਲਾਂ ਬਖਸ਼ਾਉਣ ਸੀ ਪਰ ਉੱਥੇ ਵੀ ਉਹ ਵੱਡੀ ਭੁੱਲ ਕਰ ਬੈਠੇ। ਬਾਦਲ ਪਰਿਵਾਰ ਦੇ ਸਕਿਊਟਰੀ ਗਾਰਡ ਗੁਰੂ ਘਰ ਅੰਦਰ ਜੁੱਤੀਆਂ ਪਹਿਨੇ ਤੁਰਦੇ-ਫਿਰਦੇ ਦਿਖਾਈ ਦਿੱਤੇ। ਸੰਗਤਾਂ ਨੰਗੇ ਪੈਰ ਗੁਰਦੁਆਰਾ ਸਾਹਿਬ 'ਚ ਦਾਖਲ ਹੁੰਦੀਆਂ ਨੇ ਪਰ ਸਕਿਓਰਿਟੀ ਗਾਰਡ ਗੁਰ ਮਰਿਆਦਾ ਦੇ ਖਿਲਾਫ ਬੂਟ ਪਾ ਕੇ ਹੀ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਦਾਖਲ ਹੋ ਗਏ ... ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਜਦੋਂ ਲੰਗਰ ਹਾਲ ਵੱਲ ਭਾਂਡਿਆਂ ਦੀ ਸੇਵਾ ਕਰ ਰਹੇ ਸਨ ਉਸ ਸਮੇਂ ਵੀ ਜੁੱਤਿਆਂ ਸਮੇਤ ਇਹ ਸਕਿਓਰਿਟੀ ਗਾਰਡ ਉਥੇ ਘੁੰਮਦੇ ਰਹੇ .... ਇਸ ਦੌਰਾਨ ਕੁਝ ਪੁਲਸ ਵਾਲੇ ਵੀ ਬੂਟ ਪਾਈ ਗੁਰਦੁਆਰਾ ਸਾਹਿਬ 'ਚ ਨਜ਼ਰ ਆਏ... ਮਾਮਲਾ ਕਾਫੀ ਗੰਭੀਰ ਹੈ ਜੋ ਅੱਗੇ ਚੱਲ ਕੇ ਮੁੜ ਅਕਾਲੀਆਂ ਦੇ ਵਿਰੋਧ ਦਾ ਕਰਨ ਬਸ ਸਕਦਾ ਹੈ। 

NEXT VIDEOS