Punjab

Punjab Police ਦੀ 'ਗੁੰਡਾਗਰਦੀ', Women ਨੂੰ Car 'ਤੇ ਬਿਠਾ ਕੇ ਕੀਤਾ ਜਲੀਲ !Punjabkesari TV

5 years ago

ਪੰਜਾਬ ਪੁਲਸ ਦਾ ਇੱਕ ਵਾਰ ਫਿਰ ਹੈਵਾਨੀਅਤ ਭਰਿਆ ਚਿਹਰਾ ਬੇਨਕਾਬ ਹੋਇਆ ਹੈ। ਤਸਵੀਰਾਂ ਮਜੀਠਾ ਹਲਕੇ ਅਧੀਨ ਪੈਂਦੇ ਪਿੰਡ ਸ਼ਹਿਜਾਦਾ ਦੀਆਂ ਨੇ ਜਿੱਥੇ ਪੁਲਸ ਨੇ ਇੱਕ ਮਹਿਲਾ ਨੂੰ ਕਾਰ ਦੀ ਛੱਤ 'ਤੇ ਬਿਠਾ ਕੇ ਪਿੰਡ ਦਾ ਚੱਕਰ ਮਾਰਿਆ। ਪੁਲਸ ਮਹਿਲਾ ਦੇ ਪਤੀ ਦੀ ਭਾਲ 'ਚ ਛਾਪੇਮਾਰੀ ਕਰਨ ਉਸਦੇ ਘਰ ਗਈ ਸੀ, ਜੋ ਮੌਕੇ 'ਤੇ ਨਹੀਂ ਮਿਲਿਆ ਪਰ ਆਰੋਪੀ ਦੀ ਪਤਨੀ ਨਾਲ ਹਲਕੀ-ਫੁਲਕੀ ਤਕਰਾਰ ਤੋਂ ਬਾਅਦ ਪੁਲਸ ਨੇ ਮਹਿਲਾ ਨੂੰ ਕਾਰ ਦੀ ਛੱਤ 'ਤੇ ਬਿਠਾ ਕੇ ਇਲਾਕੇ 'ਚ ਘੁਮਾਇਆ। ਇੱਕ ਤਿਖੇ ਮੋੜ 'ਤੇ ਪੁਲਸ ਨੇ ਤੇਜ਼ੀ ਨਾਲ ਕਾਰ ਘੁਮਾਈ ਜਿਸ ਨਾਲ ਮਹਿਲਾ ਚੱਲਦੀ ਕਾਰ ਦੀ ਛੱਤ ਤੋਂ ਸੜਕ 'ਤੇ ਡਿੱਗ ਲਈ। ਮਹਿਲਾ ਨੂੰ ਕੁਝ ਸੱਟਾਂ ਵੀ ਵੱਜੀਆਂ ਨੇ। ਫਿਲਹਾਲ ਮਾਮਲਾ ਸੀਨੀਅਰ ਪੁਲਸ ਅਧਿਕਾਰੀਆਂ ਦੀ ਨਿਗਰਾਨੀ 'ਚ ਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਪੁਰਾ ਮਾਜਰਾ ਕੀ ਸੀ।