Punjab

ਜਲੰਧਰ ਨਗਰ ਨਿਗਮ 'ਚ ਵਿਜੀਲੈਂਸ ਦਾ ਛਾਪਾ, ਰਿਕਾਰਡ ਕੀਤੇ ਚੈੱਕPunjabkesari TV

5 years ago

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬੇਨਿਯਮੀਆਂ ਦੇ ਦੋਸ਼ 'ਚ 8 ਨਿਗਮ ਅਧਿਕਾਰੀਆਂ ਨੂੰ ਸਸਪੈਂਡ ਕਰਨ ਤੋਂ ਬਾਅਦ ਸੋਮਵਾਰ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ ਨਗਰ ਨਿਗਮ ਜਲੰਧਰ 'ਚ ਛਾਪੇਮਾਰੀ ਕੀਤੀ...ਵਿਭਾਗ ਦੇ ਕੁਝ ਅਧਿਕਾਰੀ ਜਲੰਧਰ ਨਿਗਮ ਦਫਤਰ ਪਹੁੰਚੇ ਤੇ ਰਿਕਾਰਡ ਦੀ ਜਾਂਚ-ਪੜਤਾਲ ਕੀਤੀ...ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਦੀ ਇਹ ਕਾਰਵਾਈ ਨਾਜਾਇਜ਼ ਉਸਾਰੀਆਂ ਦੇ ਮਾਮਲੇ 'ਚ ਕੀਤੀ ਗਈ ਐ...ਹਾਲਾਂਕਿ ਇਹ ਛਾਪੇਮਾਰੀ ਕਿਸ ਮਕਸਦ ਨਾਲ ਹੋਈ, ਇਸ ਬਾਰੇ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ...ਵਿਭਾਗੀ ਟੀਮ ਸਿੱਧਾ ਨਿਗਮ ਦੇ ਜੁਆਇੰਟ ਕਮਿਸ਼ਨਰ ਦੇ ਆਫਿਸ 'ਚ ਪਹੁੰਚੀ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ... ਅਧਿਕਾਰੀਆਂ ਨੇ ਨਗਰ ਨਿਗਮ ਦਾ ਸਾਰਾ ਰਿਕਾਰਡ ਚੈੱਕ ਕੀਤਾ ਤੇ ਆਪਣੇ ਕੋਲ ਨੋਟ ਕਰ ਲਿਆ... ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਚੌਧਰੀ ਸਤਪਾਲ ਤੋਂ ਜਦੋਂ ਇਸ ਛਾਪੇਮਾਰੀ ਦਾ ਸਬੱਬ ਪੁੱਛਿਆ ਗਿਆ ਤਾਂ ਉਹ 'ਨੋ ਕੁਮੈਂਟਸ' ਕਹਿ ਕੇ ਅੱਗੇ ਵਧ ਗਏ...ਵਿਜੀਲੈਂਸ ਵਿਭਾਗ ਦੀ ਇਸ ਛਾਪੇਮਾਰੀ ਦੇ ਪਿੱਛੇ ਕੀ ਕਾਰਣ ਐ...ਇਸ ਬਾਰੇ ਤਾਂ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ...ਪਰ ਪਿਛਲੇ ਕੁਝ ਸਮੇਂ ਤੋਂ ਜਲੰਧਰ ਚ ਨਾਜਾਇਜ਼ ਉਸਾਰੀਆਂ ਦਾ ਮੁੱਦਾ ਕਾਫੀ ਭਖਿਆ ਹੋਇਆ ਐ ...14 ਜੂਨ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਵੀ ਛਾਪੇਮਾਰੀ ਕਰ ਗੈਰ-ਕਾਨੂੰਨੀ ਉਸਾਰੀਆਂ ਖਿਲਾਫ ਕਾਰਵਾਈ ਕੀਤੀ ਸੀ... ਤਾਂ ਸੰਭਵ ਐ ਕਿ ਇਹ ਕਾਰਾਵਈ ਉਸੇ ਸੰਦਰਭ 'ਚ ਹੋਈ ਹੋਵੇ। 
 

NEXT VIDEOS