Punjab

Ghar ਕਿਰਾਏ 'ਤੇ ਦੇਣ ਜਾ ਰਹੇ ਹੋ ਤਾਂ ਜਰਾ ਸਾਵਧਾਨ !Punjabkesari TV

5 years ago

ਮੋਹਾਲੀ ਦੇ ਸੈਕਟਰ 78 'ਚ ਘਰ ਦੇ ਬਾਹਰੋਂ ਹੀ ਟ੍ਰੈਕਟਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਦਰਅਸਲ ਟ੍ਰੈਕਟਰ ਚੋਰੀ ਕਰਨ ਆਏ ਵਿਅਕਤੀ ਪਹਿਲਾਂ ਦਿਨ ਦੇ ਸਮੇਂ ਘਰ ਦੇ ਮਾਲਿਕ ਨਾਲ ਕਿਰਾਏ 'ਤੇ ਰਹਿਣ ਦੇ ਲਈ ਗੱਲਬਾਤ ਕਰਨ ਆਏ । ਜਿਸਤੋਂ ਬਾਅਦ ਉਨ੍ਹਾਂ ਵੱਲੋਂ ਹੀ ਰਾਤ ਦੇ ਹਨੇਰੇ 'ਚ ਘਰ ਦੇ ਬਾਹਰ ਖੜ੍ਹਾ ਟਰੈਕਟਰ ਚੋਰੀ ਕਰ ਲ਼ਿਆ ਗਿਆ। ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਇਹ ਸ਼ਾਤਿਰ ਚੋਰ ਘਰ ਦੇ ਬਾਹਰ ਖੜ੍ਹਾ ਟ੍ਰੈਕਟਰ ਰੋੜਕੇ ਲਿਜਾ ਰਹੇ ਨੇ। ਘਰ ਦੇ ਮਾਲਿਕ ਨੇ ਦੱਸਿਆ ਕਿ ਇਸ ਇਲਾਕੇ 'ਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਨੇ, ਜਿਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ।

NEXT VIDEOS