Punjab

ਬੱਚੇ ਲਈ ਫਿਕਰਮੰਦ ਕੈਦੀ ਨੇ ਜੇਲ 'ਚ ਲਿਆ ਫਾਹਾPunjabkesari TV

6 years ago

ਨਾਭਾ ਦੀ ਜ਼ਿਲਾ ਜੇਲ 'ਚ ਹਫਤਾ ਪਹਿਲਾਂ ਆਏ ਕੈਦੀ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਐ... ਜਾਣਕਾਰੀ ਮੁਤਾਬਿਕ ਮ੍ਰਿਤਕ ਅਤਿੰਦਰਪਾਲ ਸਿੰਘ ਦੀ ਪਤਨੀ ਘਰੇਲੂ ਕਲੇਸ਼ ਦੇ ਚੱਲਦਿਆਂ ਪਹਿਲਾਂ ਹੀ ਆਤਮ-ਹੱਤਿਆ ਕਰ ਚੁੱਕੀ ਹੈ... ਇਸੇ ਕਾਰਨ ਅਤਿੰਦਰਪਾਲ ਜੇਲ 'ਚ ਕੈਦ ਸੀ ਅਤੇ ਅਕਸਰ ਆਪਣੇ ਬੱਚੇ ਨੂੰ ਲੈ ਕੇ ਫਿਕਰਮੰਦ ਰਹਿੰਦਾ ਸੀ... ਬੁੱਧਵਾਰ ਸਵੇਰ ਨੂੰ ਚਾਹ ਪੀਣ ਤੋਂ ਬਾਅਦ ਉਹ ਬਾਥਰੂਮ ਚਲਾ ਗਿਆ... ਕਾਫੀ ਦੇਰ ਤੱਕ ਨਾ ਪਰਤਣ 'ਤੇ ਜਦੋਂ ਸਾਥੀ ਕੈਦੀਆਂ ਨੇ ਜਾ ਕੇ ਦੇਖਿਆ ਤਾਂ ਪੱਖੇ ਨਾਲ ਲਟਕ ਰਿਹਾ ਅਤਿੰਦਰਪਾਲ ਸਹਿਕ ਰਿਹਾ ਸੀ... ਜੇਲ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ...

NEXT VIDEOS